ਕਿਸੇ ਐਸੇ ਨੂੰ ਵੀ ਪ੍ਰੇਮ ਕਰੀਏ
ਕਿਸੇ ਐਸੇ ਨੂੰ ਵੀ ਪ੍ਰੇਮ ਕਰੀਏ
ਜਿਸ ਨਾਲ ਕੋਈ ਸਾਂਝ ਨਹੀਂ
ਕੋਈ ਸਾਕ ਨਹੀਂ, ਗੁਆਂਢ ਨਹੀਂ, ਮਿੱਤਰਤਾ ਨਹੀਂ
ਸਾਂਝ ਜਿਸ ਨਾਲ ਭਾਵੇਂ
ਨਾ ਦੇਸ਼ ਦੀ, ਨਾ ਮਜ੍ਹਬ ਦੀ
ਨਾ ਰੰਗ ਦੀ, ਨਾ ਬੋਲੀ ਦੀ।
ਕੇਵਲ ਦੇਣ ਦੀ ਸਾਂਝ
ਬਗੈਰ ਮੰਗ ਦੀ ਸਾਂਝ
ਮਨ ਦੇ ਜ਼ੋਰ ਨਾਲ ਨਹੀਂ
ਸਗੋਂ ਆਪੇ ਹੀ, ਸਹਿਜ ਸੁਭਾਏ
ਜਿਵੇਂ ਰੁੱਖ ਦੀ ਛਾਂ
ਜਿਸ ਨੂੰ ਕੋਈ ਸ਼ੁਕਰ ਨਾ ਵੀ ਕਹੇ ਤਾਂ ਵੀ ਚਿੰਤਾ ਨਹੀਂ
ਜਿਵੇਂ ਸੁਗੰਧ, ਜਿਵੇਂ ਪੌਣ, ਜਿਵੇਂ ਠੰਢਕ, ਜਿਵੇਂ ਨਿੱਘ
ਹਾਂ - ਕੋਈ ਐਸਾ ਪ੍ਰੇਮ
ਜੋ ਨਾਂ ਤੋ ਪਰੇ, ਬਿਆਂ ਤੋਂ ਪਰੇ
ਹਾਂ - ਕੋਈ ਐਸਾ ਪ੍ਰੇਮ
ਜੋ ਵਪਾਰ ਨਹੀਂ, ਅਪਾਰ ਹੈ
ਜੋ ਸੋਚਦਾ ਨਹੀਂ, ਜੋ ਲੋਚਦਾ ਨਹੀਂ
ਨਿਰਮਲ, ਨਿਸ਼ਕਾਮ, ਨਿਰਮੋਹ
ਕਿਸੇ ਐਸੇ ਨੂੰ ਵੀ ਪ੍ਰੇਮ ਕਰੀਏ
ਹਾਂ - ਕੋਈ ਐਸਾ ਪ੍ਰੇਮ

Comments
Post a Comment