ਮੈਂ ਅੰਦਰ ਵੀ ਜਾਵਾਂ
ਕੁਝ ਤਬਲੇ ਨੇ ਵੱਜਦੇ, ਰਬਾਬਾਂ ਵੀ ਪਈਆਂ
ਗਾਉਣ ਦੀਆਂ ਗੂੰਜਾਂ, ਕੰਨਾਂ ਚ ਪਈਆ
ਕੋਈ ਸੁਰਾਂ ਦੀ ਤਾਰ ਤੇ, ਗੀਤ ਪਿਆ ਬੁਣਦਾ
ਮੈਂ ਦੂਰ ਹਾਂ ਖੜ੍ਹਿਆ, ਮੈਂ ਬਾਹਰੋਂ ਦੀ ਸੁਣਦਾ
ਬੜੇ ਮਿੱਠੇ ਨੇ ਗੀਤ, ਮੈਂ ਜਿੰਦ ਪਿਆ ਵਾਰਾਂ
ਇਹ ਕੌਣ ਹੈ ਗਾਉਂਦਾ, ਮੈਂ ਝਾਤੀ ਜਿਹੀ ਮਾਰਾਂ
ਕੋਈ ਦ੍ਰਿਸ਼ ਅਨੋਖੇ, ਇਨ੍ਹਾਂ ਗੀਤਾਂ ਚੋਂ ਝਲਕਣ
ਮੇਰਾ ਮਨ ਵੀ ਉਛਲੇ, ਮੇਰੇ ਨੈਣ ਵੀ ਛਲਕਣ
ਇਹ ਸੁਰ ਨੇ ਕੋਮਲ, ਇਹ ਗੀਤ ਨੇ ਸੂਹੇ
ਕਿੰਝ ਸ਼ਾਮਲ ਮੈਂ ਹੋਵਾਂ, ਕਿੰਝ ਖੁੱਲਣਗੇ ਬੂਹੇ
ਮੇਰਾ ਮਨ ਪਿਆ ਵਿਲਕੇ, ਮੈਂ ਨਾਲ ਨਾਲ ਗਾਵਾਂ
ਮੈਂ ਅੰਦਰ ਵੀ ਜਾਵਾਂ, ਮੈਂ ਅੰਦਰ ਵੀ ਜਾਵਾਂ

Comments
Post a Comment