ਚਿੱਠੀ ਦੇ ਨਾਲ ਭੇਜੇ ਫੁੱਲ ਮੁੜ ਆਏ

ਉਹਦੇ ਸ਼ਹਿਰੋਂ ਜਿਵੇਂ ਰਾਹ ਭੁੱਲ ਮੁੜ ਆਏ
ਚਿੱਠੀ ਦੇ ਨਾਲ ਭੇਜੇ ਫੁੱਲ ਮੁੜ ਆਏ

ਮੈਂ ਤਾਜ਼ੇ ਭੇਜੇ ਸੀ, ਛੱਟੇ ਬੂੰਦਾਂ ਦੇ ਪਾ ਕੇ
ਫਿਰ ਕਿਵੇਂ ਮੁੜ ਆਏ, ਕੁਮਲਾ ਕੇ, ਮੁਰਝਾ ਕੇ
ਮਹਿੰਗੇ ਮੁੱਲ ਭੇਜੇ ਗੁਲਦਸਤੇ ਬਣਵਾ ਕੇ
ਕੋਡੀਆਂ ਦੇ ਹੋ ਕੇ ਉਹ ਮੁੱਲ ਮੁੜ ਆਏ
ਚਿੱਠੀ ਦੇ ਨਾਲ ਮੇਰੇ ਫੁੱਲ ਮੁੜ ਆਏ

ਮਹਿਕ ਛੱਡ ਆਏ ਉਸ ਸ਼ਹਿਰ ਦੀ ਹਵਾ ਚ
ਜਿੱਥੇ ਗਏ ਉਹਨਾਂ ਦੇ ਸੀ ਪੱਤੇ ਗਵਾਚ
ਮਿਲ ਗਏ ਹੋਣੇ ਹੁਣ ਤੱਕ ਜੋ ਸੁਆਹ ਚ
ਬਚੇ ਕੁਚੇ ਉੱਥੋਂ ਦੀ ਰੁਲ ਮੁੜ ਆਏ
ਚਿੱਠੀ ਦੇ ਨਾਲ ਮੇਰੇ ਫੁੱਲ ਮੁੜ ਆਏ

ਮੈਂ ਤਾਂ ਸ਼ੁਕਰ ਕਰਾਂ, ਇਸੇ ਗੱਲ ਲਈ
ਕਿ ਉਨ੍ਹੇ ਛੂਹੇ ਤਾਂ ਹੋਣੇ ਨੇ, ਭਾਵੇਂ ਪਲ ਲਈ
ਵੇਖੋ ਮੇਰੇ ਨੈਣਾਂ ਦੇ ਜਲ ਲਈ
ਮੇਰੇ ਮਹਿਰਮ ਦੇ ਨਾਲ ਮਿਲ-ਜੁਲ ਮੁੜ ਆਏ
ਚਿੱਠੀ ਦੇ ਨਾਲ ਜੋ ਫੁੱਲ ਮੁੜ ਆਏ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ