ਰਿਸ਼ਮ ਰੁੱਤ

ਨਾ ਕੋਈ ਮੀਂਹ ਤੇ ਨਾ ਕੋਈ ਫੁੱਲ
ਪਰ ਮੌਸਮ ਇਸਦੇ ਕਿਹੜਾ ਤੁੱਲ

ਅਸੀਂ ਤੱਕਦੇ ਤੱਕਦੇ ਹੋ ਗਏ ਬੁੱਤ
ਕਿਹੜੀ ਰੁੱਤ ਭਾਈ ਕਿਹੜੀ ਰੁੱਤ

ਕਰਮ ਸਾਡੇ ਕੋਈ ਨਜ਼ਾਰੇ ਪਏ
ਜਿਸ ਅੱਗੇ ਫਿਕੜੇ ਤਾਰੇ ਪਏ

ਨਜ਼ਾਰੇ ਨਸ਼ੇ ਚ ਹੋ ਗਏ ਧੁੱਤ
ਕਿਹੜੀ ਰੁੱਤ ਭਾਈ ਕਿਹੜੀ ਰੁੱਤ

ਕੁਝ ਬੁਣ ਰਹੀ ਇਹ ਤਾਰ ਤਾਰ
ਅਸੀਂ ਨਿੱਘੇ ਹੋਏ, ਅਸੀਂ ਠੰਡੇ ਠਾਰ

ਇਹ ਕਿਹਾ ਵਲੇਵਾਂ ਇਹਦੀ ਗੁੱਤ
ਕਿਹੜੀ ਰੁੱਤ ਭਾਈ ਕਿਹੜੀ ਰੁੱਤ

ਚਲੋ ਪੁੱਛ ਹੀ ਲਿਆ ਤਾਂ ਸੁਣੋ ਵਿਚਾਰ
ਇਹ ਉਹ ਰੁਤ ਜਿਹਦਾ ਮਨ ਸੰਸਾਰ

ਇਹ ਪ੍ਰੇਮ ਰੰਗ ਦੀ ਧੀ ਤੇ ਪੁੱਤ
ਇਹ ਰਿਸ਼ਮ ਰੁੱਤ ਭਾਈ ਰਿਸ਼ਮ ਰੁੱਤ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ