ਰਹਾਉ

ਬਾਣੀ ਵਿਚ ਰਹਾਉ
ਜੀਵਨ-ਕਹਾਣੀ ਵਿਚ ਰਹਾਉ
ਲੈਣਾ ਬੜਾ ਜ਼ਰੂਰੀ ਹੈ

ਤੂੰ ਰੁਕਦਾ ਹੀ ਨਹੀਂ
ਕਦੇ ਝੁਕਦਾ ਹੀ ਨਹੀਂ
ਐਸੀ ਕੀ ਮਜਬੂਰੀ ਹੈ

ਬੋਲਣ ਵਿਚ ਰਹਾਉ
ਮੂੰਹ ਖੋਲਣ ਵਿਚ ਰਹਾਉ
ਬੜਾ ਜ਼ਰੂਰੀ ਹੈ

ਸਾਹ ਲਏ ਤੋਂ ਬਿਨਾਂ
ਚੁੱਪ ਰਹੇ ਤੋਂ ਬਿਨਾਂ
ਸਾਰੀ ਗੱਲ ਅਧੂਰੀ ਹੈ

ਖਾਣ ਵਿਚ ਰਹਾਉ
ਤੇ ਪਾਣ ਵਿਚ ਰਹਾਉ
ਬੜਾ ਜ਼ਰੂਰੀ ਹੈ

ਸੌਣਾ ਵੀ ਘੱਟ
ਤੇ ਗੌਣਾ ਵੀ ਘੱਟ
ਘੱਟ ਚੰਗੀ ਮਸ਼ਹੂਰੀ ਹੈ

ਵੱਧ-ਵੱਧ ਦੀ ਹਸਰਤ
ਇਸ ਵਿਚ ਭਲਾਈ ਨਹੀਂ
ਰਹਿਮ ਬਿਨਾਂ ਰਹਾਉ ਨਹੀਂ
ਰਹਾਉ ਬਿਨਾਂ ਰਿਹਾਈ ਨਹੀਂ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ