ਕਵੀ ਦਾ ਘਰ

ਵਿਹੜੇ, ਵਰਾਂਡੇ, ਬਾਰੀਆਂ, ਬਨੇਰੇ,
ਤੇ ਦਰ ਵੀ ਕਵੀਆਂ ਦੇ
ਕਵੀਆਂ ਜਿਹੇ ਹੀ ਲਗਦੇ ਨੇ
ਘਰ ਵੀ ਕਵੀਆਂ ਦੇ

ਕਲਮਾਂ, ਦਵਾਤਾਂ, ਪੰਨੇ, ਛਿੱਟੇ
ਪਰਦੇ, ਮੰਜੇ, ਤਸਵੀਰਾਂ,
ਸ਼ੀਸ਼ੇ, ਗਲੀਚੇ, ਰਸੋਈਆਂ, ਲੋਈਆਂ
ਕੰਧਾਂ ਉੱਪਰ ਲਕੀਰਾਂ

ਕਮਰੇ, ਕੰਧਾਂ, ਫਰਸ਼ ਤੇ ਛੱਤਾਂ,
ਘਾਹ ਦੀਆਂ ਅਤੇ ਵਿਛਾਈਆਂ
ਖਾਦਾਂ, ਯਾਦਾਂ, ਫੁੱਲ, ਦਰੱਖਤ
ਬਗੀਚੀਆਂ, ਕਿਆਰੀਆਂ, ਸਜਾਈਆਂ

ਬਾਗਾਂ ਚੋਂ ਉਡਾਰੀ ਲਾਉਂਦੇ
ਪਰ ਵੀ ਕਵੀਆਂ ਦੇ
ਕਵੀਆਂ ਜਿਹੇ ਹੀ ਲਗਦੇ ਨੇ
ਘਰ ਵੀ ਕਵੀਆਂ ਦੇ

ਬਿਸਤਰ, ਸ਼ਸਤਰ, ਜੁੱਬੇ ਲੱਭੇ
ਅਲਮਾਰੀ ਜਦ ਫਰੋਲੇ
ਸਭ ਹੀ ਭੇਤ ਲੁਟਾ ਕੇ ਜਾਂਦੇ
ਕਵੀ ਬੜੇ ਹੀ ਭੋਲੇ

ਜਿਸ ਦੇ ਬਾਗ ਚ ਲੱਗੇ ਨੇ
ਇਹ ਉਸਦੀ ਛਵੀ ਹੀ ਨੇ
ਇਹ ਫੁੱਲ ਜੋ ਟਹਿਕਦੇ ਹਵਾਵਾਂ ਵਿਚ
ਇਹ ਵੀ ਕਵੀ ਹੀ ਨੇ

ਇਨ੍ਹਾਂ ਫੁੱਲਾਂ ਵਿਚ ਹੀ ਲੱਭਦੇ ਨੇ
ਮੰਦਰ ਵੀ ਕਵੀਆਂ ਦੇ
ਕਵੀਆਂ ਜਿਹੇ ਹੀ ਲਗਦੇ ਨੇ
ਘਰ ਵੀ ਕਵੀਆਂ ਦੇ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ