ਘਟਿ ਘਟਿ ਅੰਤਰ
ਤੂੰ ਘਟਿ ਘਟਿ ਅੰਤਰ
ਤੂੰ ਘਟਿ ਘਟਿ ਅੰਤਰ
ਤੂੰ ਇਸ ਘਟਿ ਅੰਤਰ
ਤੂੰ ਉਸ ਘਟਿ ਅੰਤਰ
ਤੂੰ ਹਰ ਘਟਿ ਅੰਤਰ
ਸਰਬੱਤ ਦੇ ਅੰਤਰ
ਹੈਂ ਉੱਚੇ ਦੇ ਅੰਤਰ
ਤੇ ਨਿੱਕੇ ਦੇ ਵੀ ਅੰਤਰ
ਜੇ ਤੂੰ ਘਟਿ ਘਟਿ ਅੰਤਰ
ਅਸੀਂ ਕਿਵੇਂ ਲੱਭੀਏ ਅੰਤਰ
ਜੇ ਤੂੰ ਘਟਿ ਘਟਿ ਅੰਤਰ
ਕੀ ਮੇਰੇ ਵੀ ਏਂ ਅੰਤਰ
ਤੂੰ ਘਟਿ ਘਟਿ ਅੰਤਰ
ਤੇ ਵੱਧ ਵੱਧ ਅੰਤਰ
ਇਹ ਸੁੱਚਾ ਏ ਮੰਤਰ
ਕਿ ਤੂੰ ਘਟਿ ਘਟਿ ਅੰਤਰ
ਮੈਂ ਇਕ ਘਟਿ ਅੰਤਰ
ਤੂੰ ਘਟਿ ਘਟਿ ਅੰਤਰ
ਬੱਸ ਇਹੀ ਏ ਅੰਤਰ
ਬੱਸ ਇਹੀ ਏ ਅੰਤਰ
Comments
Post a Comment