ਕੁਦਰਤ ਕੌਰ
ਵਰਡਸ੍ਵਰਥ, ਗਾਲਿਬ ਅਤੇ ਟੈਗੋਰ
ਵੀਰ ਸਿੰਘ ਤੇ ਅਨੇਕਾਂ ਹੋਰ
ਇਕ ਦਿਨ ਆਏ ਕਰਨ ਵਿਚਾਰਾਂ
ਕੌਣ ਸਾਧ ਤੇ ਕੌਣ ਹੈ ਚੋਰ
ਵਰਡਸ੍ਵਰਥ ਨੇ ਦੱਸਿਆ ਸਭ ਨੂੰ
ਨਦੀਆਂ, ਬੱਦਲ ਦਿੰਦੇ ਲੋਰ
ਆਖਣ ਲੱਗਾ ਫੁੱਲ ਵੀ ਸਾਧ
ਤੇ ਭੋਰੇ ਵੀ ਨਾ ਲਗਦੇ ਚੋਰ
ਗਾਲਿਬ ਨੇ ਕੁਝ ਅੰਦਰ ਤੱਕਿਆ
ਤੱਕ ਕੇ ਹੋਇਆ ਡੋਰ ਭੌਰ
ਆਖਣ ਲੱਗਾ ਪ੍ਰੇਮ ਹੈ ਸਾਧ
ਮਨ ਹੀ ਮੇਰਾ ਬਣਿਆ ਚੋਰ
ਟੈਗੋਰ ਨੇ ਫਿਰ ਗੀਤਾਂਜਲੀ ਖੋਲ੍ਹੀ
ਗੀਤਾਂ ਵੱਲ ਫਿਰ ਕੀਤਾ ਗੌਰ
ਉਸ ਦੱਸਿਆ, ਹੈ ਗਾਉਣਾ ਸਾਧਨਾ
ਚੁੱਪ ਰਹਿਣਾ ਹੈ ਬਣਨਾ ਚੋਰ
ਵੀਰ ਸਿੰਘ ਫਿਰ ਅੱਗੇ ਆਏ
ਖੋਲ੍ਹੀ ਉਨ੍ਹਾਂ "ਰਾਣਾ ਭਬੌਰ"
ਆਖਣ ਲੱਗੇ, ਸਾਧ ਨੇ ਹੁੰਦੇ
ਦਿਸਣ ਨੂੰ ਜੋ ਲਗਦੇ ਚੋਰ
ਸਰੋਤਿਆਂ ਨੂੰ ਪਰ ਸਮਝ ਨਾ ਆਈ
ਪੈ ਗਿਆ ਕੁਝ ਪਲ ਦੇ ਲਈ ਸ਼ੋਰ
ਇਸ ਲਈ ਗੱਲ ਨਬੇੜਨ ਦੇ ਲਈ
ਉਨ੍ਹਾਂ ਬੁਲਾਇਆ ਕੁਦਰਤ ਕੌਰ
ਕੁਦਰਤ ਕੌਰ ਨੇ ਦੱਸਿਆ ਉਠ ਕੇ
ਸਭ ਦੀਆਂ ਗੱਲਾਂ ਦੇ ਵਿਚ ਜ਼ੋਰ
ਕਿਹੜੇ ਚੋਰ ਨੂੰ ਮੰਦਾ ਕਹੀਏ
ਕਿਹੜੇ ਸਾਧ ਦੀ ਮੰਨੀਏ ਟੁਹਰ।
ਅੱਖ ਕਵੀ ਦੀ ਜੋ ਵੀ ਦੇਖੇ
ਫੁੱਲ, ਚੰਨ ਜਾਂ ਮੋਰ
ਬਹੁਤੇ ਉਸ ਨੂੰ ਸਾਧ ਹੀ ਜਾਪਣ
ਟਾਵੇਂ ਟਾਵੇਂ ਲਗਦੇ ਚੋਰ।

Comments
Post a Comment