ਕਹਿਣ ਨੂੰ ਕੀ ਬਾਕੀ ਏ?

ਕਹਿਣ ਨੂੰ ਕੀ ਬਾਕੀ ਏ?
ਜੋ ਕਹਿਣਾ ਸੀ ਉਹ ਕਹਿ ਗਏ
ਜੋ ਉਨ੍ਹਾਂ ਕਿਹਾ, ਉਹ ਵੀ ਸੀ ਕਿਸੇ ਦਾ ਕਿਹਾ ਹੋਇਆ
ਜੋ ਕਿਸੇ ਨੇ ਪਹਿਲੀ ਵਾਰ ਕਿਹਾ, ਉਹ ਵੀ ਕਿਤੋਂ ਪੜ੍ਹ ਕੇ ਕਿਹਾ
ਮੈਂ ਕੁਝ ਕਹਾਂ, ਤੇ ਦੁਹਰਾਈ ਏ
ਹਰ ਗੱਲ ਕਿਸੇ ਤੋਂ ਹੋ ਕੇ ਆਈ ਏ
ਹਰ ਹਵਾ ਹੈ ਕਿਤੇ ਵਹਿ ਚੁਕੀ
ਹਰ ਪਾਣੀ ਹੈ ਕਿਤੋਂ ਉੱਤਰਿਆ ਹੋਇਆ
ਇਹ ਫੁਰਨਾ ਵੀ ਹੈ ਪਹਿਲਾਂ ਫੁਰ ਚੁਕਿਆ ਕਿਸੇ ਨੂੰ।

ਅਸੀਂ ਲੱਭਦੇ ਹਾਂ ਇੱਥੇ ਖੜ੍ਹੇ
ਕਿ ਉਸੇ ਪੁਰਾਣੀ ਤੁਰੀ ਆਉਂਦੀ ਗੱਲ ਨੂੰ
ਕੋਈ ਕਹੇ ਹੁਣ ਆਪਣੇ ਤਰੀਕੇ ਨਾਲ
ਦਿਲ ਨੂੰ ਪਵੇ ਠੰਢ,
ਕਹਿ ਦਏ ਨਵੇਂ ਜਿਹੇ ਸਲੀਕੇ ਨਾਲ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ