ਮੈਂ ਫਲ ਤੋੜ ਕੇ ਲਿਆਵਾਂਗਾ

ਉਸ ਦੇਸੋਂ ਮੈਂ ਫਲ ਤੋੜ ਕੇ ਲਿਆਵਾਂਗਾ
ਤੁਸੀਂ ਜਾਨੋਂ ਵੱਧ ਕੇ ਸਾਂਭ ਕੇ ਰੱਖਣਾ ਉਹਨਾਂ ਨੂੰ
ਉਹ ਤੁਹਾਨੂੰ ਦੇ ਕੇ ਵਾਪਸ ਫਿਰ ਮੁੜ ਜਾਵਾਂਗਾ
ਕਦੇ ਛਾਵੇਂ ਬਹਿ ਕੇ ਤੁਸੀਂ ਵੀ ਚੱਖਣਾ ਉਹਨਾਂ ਨੂੰ

ਮੈਂ ਨਹੀਂ ਰਹਿ ਪਾਉਣਾ ਇਸੇ ਪਿੰਡ ਸਦਾ ਦੇ ਲਈ
ਮੇਰੇ ਜੋੜੇ ਫਲ ਪਰ ਰਹਿਣਗੇ ਤਾਜ਼ੇ ਤੁਹਾਡੇ ਕੌਲ
ਤੁਰਨਾ ਬੜਾ ਜ਼ਰੂਰੀ ਉੱਚੀ ਅਦਾ ਦੇ ਲਈ
ਪਰ ਖੋਲ ਕੇ ਜਾਵਾਂਗਾ ਦਰਵਾਜ਼ੇ ਤੁਹਾਡੇ ਕੌਲ

ਹੁਣ ਲਗਦੇ ਹਨ ਆਸਾਰ ਕੁਝ ਬਣਦੇ ਜੰਗਾਂ ਦੇ
ਜੇਕਰ ਇਸ ਜੰਗੋਂ ਫਲ ਦਾ ਬਚ ਕੋਈ ਕਣ ਜਾਵੇ
ਤੁਸੀਂ ਵੀ ਬਣ ਜਾਉ ਆਸ਼ਕ ਉੱਚਿਆਂ ਰੰਗਾਂ ਦੇ
ਨਾਲ ਹੀ ਬੋਇਆ ਬੀਜ ਵੀ ਜੰਗਲ ਬਣ ਜਾਵੇ

ਮੈਂ ਛੱਡੀ ਹੋਈ ਛਾਪ ਹਾਂ ਇਨ੍ਹਾਂ ਹਵਾਵਾਂ ਦੀ
ਮੈਂ ਨਾਨਕ ਹਾਂ ਮੈਂ ਰਾਮ ਵੀ ਹਾਂ ਮੈਂ ਅੱਲਾ ਹਾਂ
ਮੈਂ ਛਵੀ ਬੁੱਧ ਮਸੀਹ ਦੀਆਂ ਦੁਆਵਾਂ ਦੀ
ਮੈਂ ਸਾਰਾ ਹੀ ਸਰਬੱਤ, ਉਸ ਵਿਚ ਇਕੱਲਾ ਹਾਂ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ