ਮੈਂ ਛੁਪਿਆ ਰਹਾਂ

ਮੇਰਾ ਮਨ ਹੈ ਕਿ ਮੈਂ ਛੁਪਿਆ ਰਹਾਂ
ਪਰ ਬੰਦ ਅੱਖਾਂ ਨਾਲ ਨਹੀਂ
ਵੇਖਾਂ ਮੁਸਕਰਾਉਂਦਿਆਂ ਹੋਇਆਂ
ਕਿਸੇ ਰੁੱਖ ਦੇ ਪਿੱਛੋਂ
ਕਿਸੇ ਬੱਦਲ ਦੇ ਟੋਟੇ ਵਿੱਚੋਂ
ਕਿਸੇ ਪੱਤੇ ਦੇ ਹੇਠਲੇ ਪਾਸਿਓਂ
ਇੰਝ
ਜਿਵੇਂ ਸੂਰਜ, ਚੰਦਰਮਾ, ਤਾਰੇ
ਸਭ ਵੇਖਦੇ ਹਨ, ਰੋਸ਼ਨੀ ਵੀ ਕਰਦੇ ਹਨ
ਪਰ ਸਮੁੰਦਰ ਕਿਨਾਰਿਉਂ
ਮਿੱਟੀ ਦਾ ਮਹਿਲ ਢਹਿਣ ਤੋਂ ਨਹੀਂ ਰੋਕਦੇ।



Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ