ਮੈਂ ਤੁਰ ਹੀ ਰਿਹਾ ਹਾਂ
ਜਲ ਚਮਕ ਹੀ ਰਿਹਾ ਹੈ
ਮੀਂਹ ਗਾ ਹੀ ਰਿਹਾ ਹੈ
ਚਾਨਣ ਵੱਧ ਹੀ ਰਿਹਾ ਹੈ
ਅੰਬਰ ਰੁਸ਼ਨਾ ਹੀ ਰਿਹਾ ਹੈ
ਧੁਨ ਫੈਲ ਹੀ ਰਹੀ ਹੈ
ਤਾਉਸ ਵੱਜ ਹੀ ਰਿਹਾ ਹੈ
ਕੁਦਰਤ ਸੁਣ ਹੀ ਰਹੀ ਹੈ
ਕੋਈ ਗੁਨਗੁਨਾ ਹੀ ਰਿਹਾ ਹੈ
ਫੁੱਲ ਗਿਰ ਹੀ ਰਹੇ ਨੇ
ਮਿਠਾਸ ਘੁਲ ਹੀ ਰਹੀ ਹੈ
ਇਸ ਕੁਦਰਤ ਚ ਚਾਸ਼ਨੀ
ਕੋਈ ਮਿਲਾ ਹੀ ਰਿਹਾ ਹੈ
ਸੂਰਜ ਛਿਪ ਹੀ ਰਿਹਾ ਹੈ
ਹਨੇਰਾ ਚੜ੍ਹ ਹੀ ਰਿਹਾ ਹੈ
ਰਾਤ ਰੁੱਸ ਹੀ ਰਹੀ ਹੈ
ਚੰਨ ਮਨਾ ਹੀ ਰਿਹਾ ਹੈ
ਰੁੱਖ ਵੱਧ ਹੀ ਰਹੇ ਨੇ
ਪਾਣੀ ਵਗ ਹੀ ਰਹੇ ਨੇ
ਉਨ੍ਹਾਂ ਪਾਣੀਆਂ ਚ ਬੀਜ
ਘੁਲ ਕੇ ਆ ਹੀ ਰਿਹਾ ਹੈ
ਅੱਖਰ ਜੁੜ ਹੀ ਰਹੇ ਨੇ
ਸ਼ਬਦ ਬਣ ਹੀ ਰਹੇ ਨੇ
ਕੋਈ ਵਾਕਾਂ ਦੀ ਫਸਲ ਨੂੰ
ਉਗਾ ਹੀ ਰਿਹਾ ਹੈ
ਮਨ ਝੁਕ ਹੀ ਰਿਹਾ ਹੈ
ਜ਼ਮਾਨਾ ਰੁਕ ਹੀ ਰਿਹਾ ਹੈ
ਤੇ ਸਾਡੇ ਦੋਹਾਂ ਦੇ ਵਿਚੇ
ਸਭ ਸਮਾ ਹੀ ਰਿਹਾ ਹੈ
ਮੈਂ ਵੀ ਤੁਰ ਹੀ ਰਿਹਾ ਹਾਂ
ਕਿਤੋਂ ਲੰਘ ਹੀ ਰਿਹਾ ਹਾਂ
ਰਾਹ ਤਾਂ ਫੈਲ ਹੀ ਰਿਹਾ ਹੈ
ਕਿਤੇ ਲਿਜਾ ਹੀ ਰਿਹਾ ਹੈ
Comments
Post a Comment