ਦਿਲ ਦੀ ਦਿਲਤਾ

ਜੇ ਰੁੱਖ ਦੀ ਰੁੱਖਤਾ ਇਸ ਵਿਚ ਹੈ
ਕਿ ਉਹ ਰੁੱਖਾਂ ਵਾਂਗੂ ਫਲ ਦੇਵੇ
ਤੇ ਫੁੱਲ ਦੀ ਫੁੱਲਤਾ ਇਸ ਵਿਚ ਹੈ
ਕਿ ਸੁਗੰਧਾਂ ਉਹ ਹਰ ਪਲ ਦੇਵੇ

ਤੇ ਰੰਗ ਦੀ ਰੰਗਤ ਇਸ ਵਿਚ ਹੈ
ਕਿ ਦਿਸੇ ਤੇ ਭਾਵੇ ਅੱਖਾਂ ਨੂੰ
ਤੇ ਜਲ ਦੀ ਜਲਤਾ ਇਸ ਵਿਚ ਹੈ
ਕਿ ਆਣ ਰਜਾਵੇ ਲੱਖਾਂ ਨੂੰ

ਜੇ ਲਹਿਰਪਣ ਇਸ ਵਿਚ ਲਹਿਰ ਦਾ ਹੈ
ਕਿ ਢਾਹ ਦੇਵੇ ਉਹ ਸਿਰਜੇ ਨੂੰ
ਤੇ ਇਸ ਵਿਚ ਸੁਰ ਦੀ ਸੁਰਤਾ ਹੈ
ਕਿ ਛਿੜ ਜਾਵੇ ਕਿਸੇ ਚਿਰ ਜਿਹੇ ਨੂੰ

ਤੇ ਮੀਂਹ ਦਾ ਮੀਂਹਪਣ ਇਸ ਵਿਚ ਹੈ
ਕਿ ਬੂੰਦ ਬੂੰਦ ਦਾ ਦਾਨੀ ਹੋਏ
ਤੇ ਕਲਾਕਾਰ ਦੀ ਕਲਾਕਾਰਤਾ
ਉਸ ਮੀਂਹ ਦੀ ਦੀਵਾਨੀ ਹੋਏ

ਤਾਂ ਦਿਲ ਦੀ ਦਿਲਤਾ ਕਿਸ ਵਿਚ ਹੈ?
ਤੇ ਰੂਹ ਦੀ ਹੈ ਰੂਹਾਨੀਅਤ ਕੀ?
ਇਹ ਕਿਸ ਤੋਂ ਕਰੀਏ ਪੁੱਛ-ਪੁਛਈਆ
ਮਨ ਦੀ ਕੀ ਹੈ ਬਰਕਤ ਜੀ?

ਰੁੱਖ ਤੇ ਫੁੱਲ, ਰੰਗ ਤੇ ਜਲ
ਲਹਿਰ, ਸੁਰ ਤੇ ਮੀਂਹ ਨੇ ਹੱਲ
ਕਲਾਕਾਰ ਦਾ ਦਿਲ ਤੇ ਰੂਹ
ਤੁਰ ਜਾਵਣ ਹੁਣ ਕੁਦਰਤ ਵੱਲ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ