ਛਿੱਟਾ-ਛਿੱਟਾ ਚਾਨਣਾ

ਛਿੱਟਾ-ਛਿੱਟਾ ਚਾਨਣਾ
ਤੇ ਬੂੰਦ ਬੂੰਦ ਪਛਾਨਣਾ
ਤੇ ਘੁੱਟ ਘੁੱਟ ਆਨੰਦਮਈ
ਮੀਂਹ ਦੇ ਜਲ ਨੂੰ ਮਾਨਣਾ

ਬੁਰਕੀ-ਬੁਰਕੀ ਸੋਝੀਆਂ
ਸੁਰਤੀਂ-ਸੁਰਤੀਂ ਜੋੜਨੀਆਂ
ਸਹਿਜੇ ਸਹਿਜੇ ਸੁਰਾਂ ਨੇ
ਰੂਹਾਂ ਵੀ ਝੰਜੋੜਨੀਆਂ

ਤਾਰ-ਤਾਰ ਸਾਰੰਗੀਆਂ
ਪੁਕਾਰ-ਪੁਕਾਰ ਜੋ ਮੰਗੀਆਂ
ਟੁਕੜਾ-ਟੁਕੜਾ ਵੱਜਦੀਆਂ
ਰਾਗ-ਰਾਗ ਵਿਚ ਰੰਗੀਆਂ

ਕਦਮ-ਕਦਮ ਮੈਂ ਤੁਰ ਰਿਹਾ
ਤਾਲ-ਤਾਲ ਨਾਲ ਮਿਲ ਰਿਹਾ
ਸਾਹ-ਸਾਹ ਦੇ ਖਿੜਨੇ ਵਿਚ
ਜਗ ਹੈ ਮੇਰਾ ਦਿਲ ਰਿਹਾ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ