ਹਰਿਮੰਦਰ ਦੇ ਫਰਸ਼
ਆ ਅਸੀਂ ਵੀ ਪੱਥਰ ਬਣੀਏ
ਹਰਿਮੰਦਰ ਦੇ ਫਰਸ਼ਾਂ ਦੇ
ਅਸੀਂ ਤੁਰੀਏ ਤਾਂ ਤੁਰੀਏ ਬਣ ਕੇ
ਸਾਥੀ ਸੰਘਰਸ਼ਾਂ ਦੇ
ਇਨ੍ਹਾਂ ਬਾਰੀਆਂ ਦੇ ਵਿਚ ਛੁਪਣਾ, ਮਰਣਾ
ਜਦ ਤੋਂ ਐਲਾਨ ਹੋਇਆ
ਅਸੀਂ ਰਹੇ ਨਾ ਮੁਥਾਜ ਉਦੋਂ ਤੋਂ
ਹਲਕੇ ਹਰਫਾਂ ਦੇ
ਸਰੋਵਰ ਜਦ ਜਦ ਲਾਲ ਹੋਣਾ
ਪਰਕਰਮਾ ਵਿਚ ਸਿਰ ਗਿਰਨੇ
ਮਾਵਾਂ ਨੂੰ ਤਦ ਖਿਆਲ ਆਉਣੇ
ਪੁੱਤ ਦੇ ਸਪਰਸ਼ਾਂ ਦੇ
ਤੁਸੀਂ ਜਦ ਜਦ ਤੋਪ ਚਲਾਉਗੇ
ਤੇ ਜਦ ਜਦ ਸਾਨੂੰ ਉੜਾਉਗੇ
ਅਸੀਂ ਵਾਸੀ ਬਣਦੇ ਜਾਵਾਂਗੇ
ਹੋਰ ਉੱਚਿਆਂ ਅਰਸ਼ਾਂ ਦੇ
Comments
Post a Comment