ਪਿਰੋਏ ਅੱਖਰ - ਸ਼ਬਦ - ਵਾਕ
ਹੋਈ ਦਿਲ ਦੇ ਦਰ ਖੜਾਕ
ਪਿਰੋਏ ਅੱਖਰ - ਸ਼ਬਦ - ਵਾਕ
ਜੁੜ ਗਏ ਆ ਕੇ ਆਪੇ ਆਪ
ਮੈਂ ਨਹੀਂ ਜਲ, ਮੈਂ ਤਾਂ ਤੈਰਾਕ
ਜਦ ਜਦ ਰੂਹ ਨੂੰ ਚਾਨਣ ਹੋਏ
ਸਾਹ ਚ ਹਵਾ ਦੇ ਭੇਤ ਸੰਜੋਏ
ਸੀ ਜਦ ਵਿਸਮਾਦ ਦੀ ਨੀਂਦੇ ਸੋਏ
ਮੇਰੇ ਸ਼ਬਦ ਸੀ ਗਏ ਪਿਰੋਏ
ਕਿ ਮੈਂ ਜਦ ਬੂਹੇ ਬਾਰੀਆਂ ਖੋਲੇ
ਜਦ ਜਦ ਪੰਛੀ ਆ ਕੇ ਬੋਲੇ
ਫਿਰ ਅਸੀਂ ਮਨ ਬਣਾ ਲਏ ਭੋਲੇ
ਪੰਨੇ ਬਣ ਗਏ ਵਾ-ਵਰੋਲੇ
ਅਸੀਂ ਤਾਂ ਜਦ ਜਦ ਸਫਰੀਂ ਚੜ੍ਹ ਗਏ
ਜਦ ਜਦ ਰਾਹ ਨਵੇਂ ਸੀ ਫੜ ਗਏ
ਅੱਖ ਵਿਚ ਚਾਨਣ ਟੁਕੜੇ ਵੜ ਗਏ
ਕਲਮਾਂ ਘੜ ਗਏ, ਅੱਖਰ ਜੜ ਗਏ
ਅਸੀਂ ਜਦ ਅੰਦਰ ਝਾਤੀ ਮਾਰੀ
ਚਿਣਗ ਇਕ ਦਿਸ ਪਈ ਬੜੀ ਪਿਆਰੀ
ਫੜ ਕੇ ਕਾਗਜ਼ ਉੱਤੇ ਉਤਾਰੀ
ਐਵੇਂ ਅਸੀਂ ਹੋ ਗਏ ਲਿਖਾਰੀ
Comments
Post a Comment