ਰੂਹ ਦਾ ਰਮਣਾ, ਦਿਲ ਦਾ ਥੰਮਣਾ

ਬਾਹਰ ਤਾਂ ਕੋਈ 'ਵਾਜ ਨਾ ਆਈ
ਸੁਣਿਆ ਦਿਲ ਨੇ ਆਪ ਹੀ
ਰੂਹ ਦਾ ਰਮਣਾ, ਦਿਲ ਦਾ ਥੰਮਣਾ
ਦੋਵੇਂ ਹੋਏ ਚੁਪਚਾਪ ਹੀ

ਜਦ ਇਹ ਚਿਹਰੇ ਹੱਸੇ ਇਕ ਦਿਨ
ਮਸਤ ਜਿਹੇ ਹੋ ਕੇ ਝੂਮ ਪਏ
ਹੱਸੇ ਸੀ ਬੱਸ ਅੰਦਰੇ ਅੰਦਰੀ
ਕਿਸੇ ਨੂੰ ਨਾ ਮਾਲੂਮ ਪਏ

ਤੇ ਜਦ ਇਕ ਦਿਨ ਸੱਟ ਸੀ ਵੱਜੀ
ਰੋਂਦੇ ਹੋਏ ਮਰਹੂਮ ਪਏ
ਰੋਏ ਸੀ ਬੱਸ ਅੰਦਰੇ ਅੰਦਰੀ
ਕਿਸੇ ਨੂੰ ਨਾ ਮਾਲੂਮ ਪਏ

ਮਨ ਵਿਚ ਛੱਲਾਂ ਉੱਠੀਆਂ
(ਤੇ ਲੱਖਾਂ ਗੱਲਾਂ ਉੱਠੀਆਂ)
ਪਰ ਨਾ ਮੂਹੋਂ ਨਿਕਲੇ ਵਾਕ ਵੀ

ਬਾਹਰ ਤਾਂ ਕੋਈ 'ਵਾਜ ਨਾ ਆਈ
ਸੁਣਿਆ ਦਿਲ ਨੇ ਆਪ ਹੀ
ਰੂਹ ਦਾ ਰਮਣਾ, ਦਿਲ ਦਾ ਥੰਮਣਾ
ਦੋਵੇਂ ਹੋਏ ਚੁਪਚਾਪ ਹੀ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ