ਜੇ ਮੈਂ ਨਾ ਵੀ ਲਿਖਾਂ

ਜੇ ਮੈਂ ਨਾ ਵੀ ਲਿਖਾਂ - ਤਾਂ ਵੀ ਪੜ੍ਹਿਆ ਹੀ ਜਾਣਾ ਹੈ
ਨਾ ਗਾਵਾਂ - ਤਾਂ ਵੀ ਸੁਣਿਆ ਹੀ ਜਾਣਾ ਹੈ
ਤਾਂ ਕਿਉਂ ਲਿਖਾਂ?
ਕਿਉਂ ਗਾਵਾਂ?
ਕਿਉਂ ਸ਼ਬਦਾਂ ਨੂੰ ਸ਼ਿੰਗਾਰਾਂ, ਤੁਕ ਜੋੜਾਂ, ਸੁਹਣਾ ਲਿਖਾਂ?
ਕਿਉਂ ਰਾਗ ਸਿੱਖਾਂ, ਰਿਆਜ਼ ਕਰਾਂ, ਤਾਰ ਛੇੜਾਂ?

ਤਾਂ ਵੀ ਲਿਖਦਾ ਹਾਂ, ਤਾਂ ਵੀ ਗਾਉਂਦਾ ਹਾਂ
ਤਾਂ ਕਿ ਹਵਾ ਚ ਵੀ ਘੁਲਣ ਅੱਖਰ ਮੇਰੇ!
ਮੇਰੇ ਤੱਕ ਹੀ ਕਿਉਂ ਰਹਿਣ? ਕਿਉਂ ਮੇਰੇ ਚ ਹੀ ਜਿਉਂ ਕਿ ਮਰ ਜਾਣ?
ਜੇ ਮੈਂ ਨਾ ਗਾਇਆ,
ਤਾਂ ਇਨ੍ਹਾਂ ਫੁੱਲਾਂ ਦਾ ਕੀ ਬਣੂ?
ਤੇ ਜੇ ਇਹ ਫੁੱਲ ਹੀ ਨਾ ਖਿੜੇ,
ਤਾਂ ਮੈਨੂੰ ਖਿੜਾਉਣ ਵਾਲਾ ਕਿਵੇਂ ਖੁਸ਼ ਹੋਊ?

ਸੋ ਮੈਂ ਲਿਖ ਰਿਹਾ ਹਾਂ, ਗਾ ਰਿਹਾ ਹਾਂ
ਕਿ ਮੇਰੀ ਅਰਦਾਸ ਸਮੁੱਚੀ ਬਣੇ, ਸਾਂਝੀ ਬਣੇ
ਤੇ ਅਸੀਂ ਇਕ ਹੋਈਏ।

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ