ਗੱਲ ਬੜੀ ਗੁੱਝੀ

ਇਹ ਸਿਦਕ ਦੇ ਖੇਲ, ਤੇ ਸਹਿਜ ਦੇ ਮੇਲ, ਤੇ ਸੁਹਜ ਤ੍ਰੇਲ
ਇਹ ਅੰਦਰ ਦੀ ਗੱਲ ਹੈ

ਇਹ ਝਪਕਦੀ ਪਲਕ, ਤੇ ਅਸ਼ਕਾਂ ਦੀ ਡਲ੍ਹਕ, ਤੇ ਪਲ ਜੇਡੀ ਝਲਕ
ਇਹੀ ਉਹ ਪਲ ਹੈ

ਹੈ ਜਿਸਦੀ ਉਡੀਕ, ਉਹ ਬੜਾ ਬਾਰੀਕ, ਦੱਸੋ ਉਸ ਤੀਕ
ਕਿਸ ਰਾਹੀਂ ਜਾਈਏ

ਕਿ ਹੋਣਾ ਮਿਲਾਪ, ਜਦ ਚੁਪ-ਚਾਪ, ਉਹ ਆਵੇਗਾ ਆਪ
ਤੇ ਅਸੀਂ ਨਾ ਹੀ ਜਾਈਏ!

ਜੋ ਖਿੱਚੀ ਮੈਂ ਲੀਕ, ਜੋ ਹੋ ਗਈ ਗੀਤ, ਬੜੇ ਨਜ਼ਦੀਕ
ਹੈ ਉਸੇ ਦੇ ਪੁੱਜੀ

ਚਲੋ ਛੱਡੋ ਜੀ ਪੁੱਛਣਾ, ਬੋਲਣਾ, ਬੁੱਝਣਾ, ਗੱਲਾਂ ਚ ਰੁੱਝਣਾ
ਇਹ ਗੱਲ ਬੜੀ ਗੁੱਝੀ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ