ਮੈਂ ਹੱਸਦਾ ਚਿਹਰਾ ਕਿਉਂ ਨਾ ਬਣਾਂ?

ਮੇਰੇ ਮਨ ਤੇ ਭਾਰੀ ਪੰਡ ਜੇ ਹੈ
ਮੈਂ ਲਾਹ ਦਿਆਂ! ਪੈਂਦੀ ਠੰਡ ਜੇ ਹੈ
ਖੁਸ਼ ਝੰਡੇ ਖੁੱਭ ਜਾਣ ਮੇਰੇ ਵਿੱਚ
ਤੇ ਦੁੱਖ ਵੀ ਡੁੱਬ ਜਾਣ ਮੇਰੇ ਵਿੱਚ...

ਮੈਂ ਇਨਾ ਗਹਿਰਾ ਕਿਉਂ ਨਾ ਬਣਾਂ?
ਮੈਂ ਹੱਸਦਾ ਚਿਹਰਾ ਕਿਉਂ ਨਾ ਬਣਾਂ?

ਜੇ ਬਣਨਾ ਹੈ - ਉਮੀਦ ਬਣਾਂ!
ਤਲਖ ਨਹੀਂ, ਤਰਤੀਬ ਬਣਾਂ!
ਮੈਂ ਰੰਗ ਨਹੀਂ, ਤਸਵੀਰ ਬਣਾਂ
ਤੇ ਰੂਹ ਦਾ ਰੱਜ ਅਖੀਰ ਬਣਾਂ

ਕੋਈ ਗੀਤ ਸੁਨਹਿਰਾ ਕਿਉਂ ਨਾ ਬਣਾਂ?
ਮੈਂ ਹੱਸਦਾ ਚਿਹਰਾ ਕਿਉਂ ਨਾ ਬਣਾਂ?

ਕਿਸੇ ਬਾਗ ਚ ਵਸਦਾ ਫੁੱਲ ਬਣਾਂ
ਤੇ ਪੱਤਿਆਂ ਦੀ ਹਿਲ-ਜੁਲ ਬਣਾਂ
ਭਾਵੇਂ ਖਿੜ ਬਣਾ! ਭਾਵੇਂ ਰੁੱਲ ਬਣਾਂ!
ਪਰ ਗਮਾਂ ਚ ਹੱਸਦੇ ਬੁੱਲ੍ਹ ਬਣਾਂ

ਭਾਵੇਂ ਕੱਲਾ ਕੈਰਾ ਕਿਉਂ ਨਾ ਬਣਾਂ!
ਮੈਂ ਹੱਸਦਾ ਚਿਹਰਾ ਕਿਉਂ ਨਾ ਬਣਾਂ?

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ