ਆਪੋ-ਆਪਣੀਆਂ ਸੜਕਾਂ
ਲੋਅ ਕਿਸੇ ਦੀ ਅੱਖ ਦੀ ਹੋ ਫਿਰ
ਅੱਖ ਕਿਸੇ ਦੀ ਰੜਕਾਂ,
ਸੁਣ ਕੇ ਕਿਸੇ ਨੂੰ ਨਿਘ ਜਿਹਾ ਆਵੇ
ਬੈਠ ਕਿਸੇ ਨਾਲ ਭੜਕਾਂ।
ਕੋਈ ਅਭਾਗਾ ਰਾਹੀ ਡਿੱਠ ਕੇ
ਠੰਢੀਆਂ ਪੈ ਜਾਣ ਬੜ੍ਹਕਾਂ,
ਕਿਸੇ ਭਲੇ ਦੀ ਵੇਖ ਨਾਦਾਨੀ
ਵਾਂਗ ਬਿਜਲੀਆਂ ਕੜਕਾਂ।
ਪਹਾੜਾਂ ਤੇ ਪੁੱਜ ਕੇ ਕਿਸੇ ਦਿਨ,
ਅੱਖ ਬਣ ਕਿਸੇ ਦੀ ਫੜਕਾਂ
ਕੀ ਕਰੀਏ, ਦੂਜੇ ਨੂੰ ਵੇਖ ਕੇ
ਆਪ ਹੀ ਕਈ ਵਾਰ ਖੜਕਾਂ
ਸਭ ਦੀਆਂ ਵੱਖਰੀਆਂ, ਸੱਭ ਦੀਆਂ ਆਪਣੀਆਂ
ਮਿਲਣ ਨਾ ਰੋਜ਼ ਦਿਹਾੜੀ
ਸਭ ਬਣਾਈਆਂ ਆਪਣੇ ਢੰਗ ਨਾਲ
ਆਪੋ-ਆਪਣੀਆਂ ਸੜਕਾਂ।

Comments
Post a Comment