ਅਸਮਾਨ ਵਿੱਚ

ਪੰਛੀ ਤਾਂ ਅਸਮਾਨ ਵਿਚ ਹਾਲੇ ਵੀ ਨੇ ਬੜੇ
ਮੈਥੋਂ ਹੀ ਨੀ ਵੇਖਿਆ ਜਾਂਦਾ ਚਿਰ ਬਹੁਤਾ ਉੱਤੇ
ਹੁਣ ਨੀ ਚਾਅ ਚੜ੍ਹਦਾ ਪਤੰਗਾਂ ਡਿਗਦੀਆਂ ਵੇਖ ਕੇ
ਜਿਉਂ ਰਸ ਮੁੱਕ ਗਿਆ ਹੈ, ਫੜਨ ਦਾ ਕਾਗਜ਼ ਦੇ ਟੁਕੜੇ
ਕੀ ਹੋ ਗਿਆ, ਅਕਾਸ਼ ਜੀ? ਚਲਾਉ ਨਾ ਉਹੀ ਹਵਾਵਾਂ
ਜੋ ਰੂਹ ਠਾਰਦੀਆਂ ਮੀਂਹ ਤੋਂ ਪਹਿਲੇ, ਕਰੀਏ ਅਸੀਂ ਦੁਆਵਾਂ
ਅਸੀਂ ਤਾਂ ਵੱੱਡੀਆਂ ਚੀਜ਼ਾਂ ਛੋਟੀਆਂ, ਤੇ ਛੋਟੀਆਂ ਵੱਡੀਆਂ ਮੰਨ ਬੈਠੇ
ਮੁੜ ਯਾਦ ਕਰਵਾਉ ਤਾਂ ਉਹ ਹੁਲਾਰੇ, ਚਾਅ, ਖੁਮਾਰੀਆਂ
ਹੋਰ ਸ਼ੈਆਂ ਜੋ ਤੁਹਾਡੇ, ਸੀਨੇ ਕਿੰਨੀਆਂ ਸਾਰੀਆਂ
ਕਦੇ ਬਿਜਲੀ ਗਰਜਾ ਕੇ, ਬੱਦਲ-ਮੀਂਹ ਲਿਆ ਕੇ
ਸਾਡੀ ਚੱਕਦੇ ਰਹੋ ਉੱਤੇ ਧੌਣ!
ਅਸਲ ਅਨੰਦ ਲੈਣ ਨੂੰ, ਚਿਤ ਮੇਰਾ ਵੀ ਕਰੇ
ਕੋਈ ਸੁੱਟੋ ਐਸੀ ਪਤੰਗ, ਫੜਨ ਨੂੰ ਮੇਰਾ ਜੀਅ ਕਰੇ!




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ