ਸੱਚਾ ਝੂਟਾ

ਬੱਦਲੀ ਅਰਸ਼ਾਂ ਦੇ ਮਹਿਲਾਂ ਦਾ
ਆਉਂਦਾ ਕੁਝ-ਕੁਝ ਚੇਤਾ,
ਅਰਜ਼ੀ ਲੈ ਲੈਣ ਫੁੱਲ, ਹਵਾਵਾਂ,
ਰੱਬ ਦੇ ਘਰ ਦੇ ਨੇਤਾ।
ਕੁਝ ਸੁਗੰਧੀਆਂ ਸਾਨੂੰ ਦੱਸ ਜਾਣ
ਫੁੱਲਾਂ ਦੇ ਵਿਕਰੇਤਾ,
ਪਹਾੜ ਅਸਾਨੂੰ ਕਦੇ ਤਾਂ ਦਿਸ ਪੈਣ,
ਵੇਖੀਏ ਬਣ ਵਿਜੇਤਾ।
ਝੋਲੀ ਸਾਡੀ ਟਿਪ-ਟਿਪ ਪਾ ਦਏ
ਮੀਂਹ ਇਕ ਬੂੰਦ ਚਹੇਤਾ
ਪਿਘਲ ਸਕੇ, ਕਦੇ ਠੰਢਾ ਪੈ ਜਾਏ
ਦਿਲ ਸਾਡੇ ਦਾ ਰੇਤਾ।
ਕਦੇ ਲਗਾ ਕੇ ਚੌਂਕੜ ਬਹੇ ਨੂੰ
ਸੱਚਾ ਝੂਟਾ ਆ ਜਾਏ,
ਲਿਖਦੇ ਜਾਵਣ ਗੱਲਾਂ ਰੂਹ ਦੀਆਂ,
ਗੀਤਾਂ ਵਿਚ ਰਚੇਤਾ।




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ