ਤੁਰਦਾ ਜਾਂਦਾ ਮੈਂ Get link Facebook X Pinterest Email Other Apps - February 04, 2021 ਗਹਿਰੀ ਰਾਤ, ਬੱਦਲ ਬਰਾਤ, ਗਿੱਲੇ ਰੁੱਖ, ਪਏ ਮਨੁੱਖ, ਹਿਲਦੇ ਪਤ, ਉੱਡਦੇ ਖਤ, ਚਾਨਣ ਵੱਖ, ਉੱਪਰ ਅੱਖ, ਝੂਲਦੇ ਡਾਲ, ਮੱਧਮ ਚਾਲ, ਹਵਾ ਝੱਟ, ਅੱਖਰ ਘੱਟ, ਦੱਸ ਤਾਂ ਤੈਂ, ਕਿੱਥੇ ਸੈਂ? ਤੁਰਿਆ ਰਹਿਆ ਮੈਂ! Get link Facebook X Pinterest Email Other Apps Comments
ਬਾਗ ਦਾ ਬਾਰਾਮਾਹਾ - May 24, 2025 ਚੇਤ ਨੂੰ ਚੇਤੇ ਕਰ ਬਾਗ ਅਸੀਂ ਲਾਇਆ ਇਕ ਵਿਸਾਖ ਨੂੰ ਸਾਖ ਹਰੀ ਜੇਹੀ ਹੋ ਕੁਝ ਗਈ ਜੇਠ ਦੀ ਠੇਠ ਜਿਹੀ ਤਪਸ਼ ਨੇ ਕਹਿਰ ਕੀਤਾ ਹਾੜ ਦੀ ਆੜ ਚ ਹਸਰਤ ਹੀ ਬੁਝ ਗਈ ਸਾਵਣ ਚ ਸੁੱਕੇ ਖਿੜਾਵਣ ਦਾ ਜਤਨ ਕੀਤਾ ਭਾਦੋਂ ਵਿਸਮਾਦੋਂ ਕੁਝ ਖੁੰਝ ਲੈ ਗਈ ਅੱਸੂ ਵੀ ਦੱਸੂ ਕਿ ਮੇਰਿਆਂ ਤਲਾਬਾਂ ਵਿੱਚੋਂ ਕੱਤਕ ਚ ਬੱਤਕ ਦੀ ਕੋਈ ਚੁੰਝ ਲੈ ਗਈ ਮੱਘਰ ਦੇ ਕੱਕਰ ਨੇ ਫਿਰ ਕੁਝ ਸੇਕ ਦਿੱਤਾ ਪੋਹ ਨੂੰ ਜੋ ਹੋਇਆ ਉਹ ਕਮਾਲ ਸੀ ਮਾਘ ਵਿਚ ਬਾਗ ਖਿੜਨ ਦੀ ਖਬਰ ਆਈ ਫੱਗਣ ਚ ਲੱਗਣ ਲੱਗਾ ਮੁਖ ਤੇ ਜਮਾਲ ਸੀ ਪੜ੍ਹੋ >>
ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ - May 24, 2025 ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ ਖੱਲ੍ਹਦੀਆਂ ਜਾਣ ਮੇਰੇ ਮਨ ਦੀਆਂ ਗੁੰਝਲਾਂ ਮੱਥੇ ਕੁਝ ਵੱਟ, ਨੀਚੇ ਅੱਖਾਂ ਦੋਵੇਂ ਮੁੰਦੀਆਂ ਮੁਰਕੀਆਂ - ਬੁਰਕੀਆਂ - ਤਰਬਾਂ ਚ ਗੁੰਦੀਆਂ ਦਿਲਰੁਬਾ ਕੰਬਣੀ ਛੇੜੇ ਪੈਰ ਦੀ ਤਲੀ ਤੇ ਪਾਵੇ ਬਰਸਾਤ ਮੇਰੀ ਸ਼ਹਿਰ ਦੀ ਗਲੀ ਤੇ ਖੋਜੀਆਂ ਉਹਨਾਂ ਜਦ ਗੁਆਚੀਆਂ ਸ਼ਰੁਤੀਆਂ ਉੱਠੀਆਂ ਖਿਆਲ ਤੰਦਾਂ ਮਨ ਵਿੱਚ ਸੁੱਤੀਆਂ ਕਿਸ ਦੇ ਕੇਸਾਂ ਤੋਂ ਬਣਿਆ ਇਹ ਗਜ ਹੈ? ਕੌਣ ਹੈ ਧੰਨ! ਜਿਸ ਪਾਸੋਂ ਰਿਹਾ ਵਜ ਹੈ? ਕਿਸ ਨੇ ਸੁਰ ਭੇਜੇ ਤਾਰ-ਸ਼ਨਾਈਆਂ ਚੋਂ? ਕਿਸ ਰਾਗ ਲੱਭੇ ਨੇ ਤਾਰਾਂ ਰੁਸ਼ਨਾਈਆਂ ਚੋਂ? ਸੁਕ ਚੁੱਕਾ ਮਨ ਹਰਿਆਵਲ ਹੈ ਹੋ ਗਿਆ ਮਨ ਵਿੱਚ ਮੇਰੇ ਜੀ ਬਿਲਾਵਲ ਹੈ ਹੋ ਗਿਆ ਰਾਗਾਂ ਦੇ ਦੇਸਾਂ ਤੋਂ ਆਏ ਕੋਈ ਹਾਣੀ ਜੀ ਕੰਨਾਂ ਚ ਪਾ ਗਏ ਨੇ ਮੇਰੇ ਜੋ ਬਾਣੀ ਜੀ ਖਿੜ ਗਈਆਂ ਹੁਣ ਵੇਖੋ ਮੇਰੀਆਂ ਕਰੂੰਬਲਾ - ਤਾਰਾਂ ਦੇ ਉੱਤੇ ਜਾਦੂ ਬੁਣ ਗਈਆਂ ਉਗਲਾਂ ਖੁੱਲ੍ਹ ਪਈਆਂ ਵੇਖੋ ਮੇਰੇ ਮਨ ਦੀਆਂ ਗੁੰਝਲਾਂ ਪੜ੍ਹੋ >>
ਅਹਿਸਾਸ ਆਮ - May 09, 2025 ਜਿਹੜੇ ਅਹਿਸਾਸ ਦਾ ਕੋਈ ਵੀ ਨਾਮ ਨਹੀਂ ਹੁੰਦਾ ਉਹੋ ਜਿਹਾ ਅਹਿਸਾਸ ਫਿਰ ਆਮ ਨਹੀਂ ਹੁੰਦਾ ਐਸੀ ਛੱਲ ਉਠਦੀ ਹੈ ਦਿਲ ਵਿਚ ਕਈ ਵਾਰ ਕਿ ਉਸ ਛੱਲ ਦਾ ਫਿਰ ਕੋਈ ਵਿਰਾਮ ਨਹੀਂ ਹੁੰਦਾ ਹਕੀਕਤ ਹੀ ਸੁਪਨਿਆਂ ਜਿਹੀ ਲਗਣ ਲਗ ਪੈਂਦੀ ਹੈ ਪਰ ਨੀਂਦ ਨਹੀਂ ਆਉਂਦੀ, ਅਰਾਮ ਨਹੀਂ ਹੁੰਦਾ ਸਰੂਰ ਦਾ ਵੇਲਾ ਮੁੱਕਣ ਤੇ ਆਉਂਦਾ ਨਾ ਉਹ ਦਿਨ੍ਹੇ ਨਹੀਂ ਹੁੰਦਾ, ਉਹ ਸ਼ਾਮ ਨਹੀਂ ਹੁੰਦਾ ਕੱਲਿਆਂ ਤਾਂ ਮਨ ਬੋਲਣੋਂ ਚੁੱਪ ਹੁੰਦਾ ਨਹੀਂ ਮੂਹਰੇ ਪਰ ਜ਼ਾਹਿਰ, ਸ਼ਰੇਆਮ ਨਹੀਂ ਹੁੰਦਾ ਹੋਰ ਗੱਲਾਂ ਤੇ ਮਨ ਫਿਰ ਵੀ ਟਿਕ ਜਾਂਦਾ ਹੈ ਪਰ ਦਿਲ ਦੇ ਰੋਗ ਦਾ ਇੰਤਜ਼ਾਮ ਨਹੀਂ ਹੁੰਦਾ ਫਿਰ ਵੀ ਬਾਜ਼ੀ ਲਾਉਨੇ ਹਾਂ ਦਿਲਾਂ ਦੇ ਅਖਾੜੇ ਚ ਭਾਵੇਂ ਪਤਾ ਏ ਕਿ ਜਿੱਤਣ ਦਾ ਇਨਾਮ ਨਹੀਂ ਹੁੰਦਾ ਹਰ ਕਦਮ ਦੇ ਵਿਚ ਜਿਵੇਂ ਉਡਾਰੀ ਹੋ ਜਾਂਦੀ ਹੈ ਬੱਸ ਰਾਹ ਹੀ ਹੁੰਦਾ ਹੈ, ਮੁਕਾਮ ਨਹੀਂ ਹੁੰਦਾ ਪੜ੍ਹੋ >>
Comments
Post a Comment