ਮੀਂਹ ਕਿੱਥੋਂ ਆ ਪਿਆ

ਕੁਝ ਬੂੰਦਾ-ਬਾਂਦੀ ਹੋਈ ਹੈ
ਅੱਜ ਛੱਤ ਧਰਤ ਦੀ ਚੋਈ ਹੈ
ਹੈਰਾਨੀ ਦੀ ਗੱਲ ਕੋਈ ਹੈ
ਇਹ ਨ੍ਹੇਰਾ ਕਿੱਥੋਂ ਛਾ ਪਿਆ?
ਅੱਜ ਨਾ ਹੀ ਉੱਪਰ ਬੱਦਲ ਸਨ
ਤੇ ਨਾ ਕੋਈ ਲਿਸ਼ਕੀ ਬਿਜਲੀ ਸੀ
ਇਹ ਮੀਂਹ ਫਿਰ ਕਿੱਥੋਂ ਆ ਪਿਆ?

ਮੈਂ ਛੱਤਰੀ ਨਾਲ ਲਿਆਇਆ ਈ ਨੀ
ਕਿਸੇ ਮੀਂਹ ਦਾ ਰੌਲਾ ਪਾਇਆ ਈ ਨੀ
ਮਸਕਰਾ ਪਹਿਲਾਂ ਗਾਇਆ ਈ ਨੀ
ਹੁਣ ਗੜ-ਗੜ ਅੰਬਰ ਗਾ ਪਿਆ!
ਅੱਜ ਨਾ ਹੀ ਉੱਪਰ ਬੱਦਲ ਸਨ
ਤੇ ਨਾ ਕੋਈ ਲਿਸ਼ਕੀ ਬਿਜਲੀ ਸੀ
ਇਹ ਮੀਂਹ ਫਿਰ ਕਿੱਥੋਂ ਆ ਪਿਆ?




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ