ਮਲਕੜੇ

ਉੱਠ ਹੁਣ ਪਿਆਰੇ, ਕੋਈ ਕੰਨ ਵਿਚ ਕਹਿ ਗਿਆ
ਨੀਂਦ ਚੋਂ ਉਠਾ ਕੇ ਕੋਈ ਮਲਕੜੇ ਜਿਹੇ ਲੈ ਗਿਆ

ਹੈਰਾਨੀ ਵਿਚ ਉੱਠੇ ਅਸੀਂ ਬਿਨਾਂ ਅੰਗੜਾਈ ਦੇ
ਜਿਸ ਨੇ ਉਠਾਇਆ ਪਰ ਉਹ ਨਾ ਦਿਖਾਈ ਦਏ

ਉਠਾਉਣ ਵਾਲੇ ਹੱਥ ਦੀ ਤਾਜ਼ੀ ਹਾਲੇ ਛੂਹ ਸੀ
ਰੋਮ ਰੋਮ ਖਿੜਿਆ ਹੱਸ ਉੱਠੀ ਰੂਹ ਸੀ

ਮੁੜ ਰਹੀ ਸੁਰਤ ਵਿਚ ਮੱਠਾ ਮੱਠਾ ਯਾਦ ਸੀ
ਕਿ ਮਨ ਵਿਚ ਕਦੋਂ ਦੀ ਇਹ ਰੱਖੀ ਫਰਿਆਦ ਸੀ

ਕਿ ਜਾਗਣਾ ਕਿਸੇ ਦਿਨ ਅਸੀਂ ਵੱਡੇ ਤੜਕੇ
ਸੰਨ੍ਹ ਲਾਉਣੀ ਫਿਰ ਕਿਸੇ ਬਾਗ ਵਿਚ ਵੜ ਕੇ

ਖੁਦਾ ਤੇ ਖਿਆਲ ਦੀ ਪਈ ਅੱਜ ਗੰਢ ਏ
ਤਾਂ ਹੀ ਲੱਗੀ ਅਰਜ਼ੀ ਤੇ ਪੂਰੀ ਹੋਈ ਡੰਡ ਏ

ਕੁਦਰਤ ਹੱਥ ਫੜ ਬਾਗ ਵਿਚ ਲੈ ਗਈ
ਘਾਹ ਤੇ ਬਿਠਾ ਕੇ ਮੈਨੂੰ ਆਪ ਨਾਲ ਬਹਿ ਗਈ

ਵੇਖ ਅਤੇ ਮਾਣ ਇਨ੍ਹਾਂ ਕਿਆਰੀਆ ਬਗੀਚੀਆਂ
ਰੰਗ ਵਿਚ ਆ ਕੇ ਆਪੇ ਅੱਖਾਂ ਗਈਆਂ ਮੀਚੀਆਂ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ