ਨਿੱਕੜੇ ਫੁਲ

ਕੁਝ ਸਸਤੇ ਫੁੱਲ ਕੁਝ ਮਹਿੰਗੇ ਫੁੱਲ
ਕੁਝ ਫੈਲੇ ਵਾਂਗ ਨੇ ਲਹਿੰਗੇ ਫੁੱਲ
ਕੁਝ ਰੰਗੇ ਕੁਝ ਬੇਰੰਗੇ ਫੁੱਲ
ਕੁਝ ਜਾਪਣ ਅਤਰੰਗੇ ਫੁੱਲ

ਕੁਝ ਲਿਆਉਂਦੇ ਚਿਹਰੇ ਖੇੜੇ ਫੁੱਲ
ਕੁਝ ਦਿਲ ਦੀ ਤਹਿ ਦੇ ਨੇੜੇ ਫੁੱਲ
ਕੁਝ ਚੁੱਪ ਨੇ ਫੁੱਲ ਕੁਝ ਕਹਿੰਦੇ ਫੁੱਲ
ਕੁਝ ਪਾਸੇ ਪਾਸੇ ਰਹਿੰਦੇ ਫੁੱਲ

ਕੁਝ ਹਨ ਬਣਦੇ ਮਾਲਾ ਫੁੱਲ
ਤੇ ਕੁਝ ਦਾ ਕੋਈ ਨਾ ਪਾਉਂਦਾ ਮੁੱਲ
ਕੁਝ ਮਾਲੀ ਦੇ ਨੇ ਚਹੀਤੇ ਫੁੱਲ
ਤੇ ਕੁਝ ਇਕ ਪਾਸੇ ਰਹੇ ਨੇ ਰੁਲ

ਸਾਨੂੰ ਮਿਲੀ ਜਦ ਤੁਰਨ ਦੀ ਖੁੱਲ
ਮਨ ਨੂੰ ਭਾਉਂਦੇ ਚੁਨਣ ਦੀ ਖੁੱਲ
ਇਹ ਟੁੱਟਦੇ, ਮਰਦੇ, ਫਿੱਕੜੇ ਫੁੱਲ
ਅਸਾਨੂੰ ਭਾਅ ਗਏ ਨਿੱਕੜੇ ਫੁਲ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ