ਮੰਜ਼ਿਲ ਕਿ ਮਜ਼ਾ

ਮੰਜ਼ਿਲ ਕਿ ਮਜ਼ਾ
ਤੁਰੇ ਕਿਸ ਕਾਰਨੇ
ਪੁੱਛਿਆ ਕਿਸੇ ਨੇ ਤੁਰਦਿਆਂ ਤੋਂ

ਤੁਰਨ ਵਾਲੇ ਵੀ
ਰੰਗਤ ‘ਚ ਸਨ
ਉਨ੍ਹਾਂ ਦੱਸਿਆਂ ਫੁਰਨੇ ਫੁਰਦਿਆਂ ਤੋਂ

ਤੁਰੇ ਸਾਂ ਅਸੀਂ
ਮੰਜ਼ਿਲਾਂ ਕਾਰਨੇ
ਮੰਜ਼ਿਲ ਦਾ ਪੈਂਡਾ ਚੌਖਾ ਏ

ਹੁਣ ਮਜ਼ਿਲ ਦਾ
ਬਹੁਤਾ ਪਤਾ ਨਹੀਂ
ਰਾਹ ਪਰ ਬੜਾ ਅਨੌਖਾ ਏ

ਸਾਡਾ ਦਿਲ ਜੁੜਿਆ
ਇਸ ਰਾਹ ਦੇ ਨਾਲ
ਲਗਦੀ ਇਹੀ ਰਜ਼ਾ ਵੀ ਹੈ

ਤੁਰ ਲਏ ਡਾਹਢਾ
ਹੁਣ ਰਾਹ ਹੀ ਅਸਾਡਾ
ਮੰਜ਼ਿਲ ਵੀ ਹੈ ਤੇ ਮਜ਼ਾ ਵੀ ਹੈ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ