ਸਮਾਉਣਾ ਹੈ

"ਅਸੀਂ ਤਾਂ ਸਮਾਉਣਾ ਹੈ!"

"ਉਵੇਂ, ਜਿਵੇਂ ਤੇਲ ਪਾਣੀ ਨੂੰ ਛੂੰਹਦਾ ਹੈ?"
"ਨਹੀਂ, ਛੂਹਣਾ ਨਹੀਂ, ਸਮਾਉਣਾ ਹੈ!"

"ਉਵੇਂ, ਜਿਵੇਂ ਰੇਤ ਪਾਣੀ ਵਿਚ ਵਿਛਦੀ ਹੈ?"
"ਨਹੀਂ, ਵਿਛਣਾ ਨਹੀਂ, ਸਮਾਉਣਾ ਹੈ!"

"ਉਵੇਂ, ਜਿਵੇਂ ਪਰਛਾਵਾਂ ਪਾਣੀ ਚ ਘੁਲਦਾ ਹੈ?"
"ਨਹੀਂ, ਘੁਲਣਾ ਨਹੀਂ, ਸਮਾਉਣਾ ਹੈ!"

"ਉਵੇਂ, ਜਿਵੇਂ ਮਛਲੀ ਰਹਿੰਦੀ ਪਾਣੀ ਵਿਚ?"
"ਨਹੀਂ, ਰਹਿਣਾ ਨਹੀਂ, ਸਮਾਉਣਾ ਹੈ!"

"ਉਵੇਂ, ਜਿਵੇਂ ਪਾਣੀ ਸਮਾਵੇ ਪਾਣੀ ਵਿਚ?"
"ਹਾਂ ਜੀ, ਹਾਂ ਜੀ!
ਐਵੇਂ ਹੀ, ਐਵੇਂ ਹੀ
ਅਸੀਂ ਤਾਂ ਸਮਾਉਣਾ ਹੈ!"




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ