ਰਬਾਬ ਦੇ ਰਸਾਲ

ਐਸਾ ਕੁਝ ਗਾਓ, ਐਸਾ ਕਰੋ ਕੋਈ ਕਮਾਲ ਜੀ
ਭੁੱਲ ਜਾਈਏ ਗਾਉਂਦੇ ਹੋਏ, ਢੋਲਕੀ ਦੀ ਤਾਲ ਜੀ

ਮੁੱਕ ਜਾਣ ਸਾਡੇ, ਸਭ ਅਟਕੇ ਸਵਾਲ ਜੀ
ਐਸਾ ਕੋਈ ਕਾਂਬਾ ਛਿੜੇ, ਐਸਾ ਕੋਈ ਭੂਚਾਲ ਜੀ

ਰੂਹ ਤੁਹਾਡੀ ਰੰਗੇ, ਆਵੇ ਮੁਖ ਤੇ ਜਲਾਲ ਜੀ
ਅਸੀਂ ਵਿਚ ਫਸਦੇ ਹਾਂ, ਤੁਸੀਂ ਸੁੱਟੋ ਜਾਲ ਜੀ

ਦਿਲ ਵਿੱਚ ਉੱਠੇ, ਸਾਡੇ ਅਜਬ ਉਛਾਲ ਜੀ
ਗਾਉਂਦਿਆਂ ਦਾ ਸੁਰ, ਹੋਜੇ ਏਨਾ ਹੀ ਵਿਸ਼ਾਲ ਜੀ

ਅਸੀਂ ਰਾਹਗੀਰ, ਗਾਉਣ ਵਾਲੇ ਦੀ ਰਵਾਲ ਜੀ
ਰੱਤੇ ਹੋਏ ਰੰਗਲੇ, ਰਬਾਬ ਦੇ ਰਸਾਲ ਜੀ

ਐਸਾ ਕੁਝ ਗਾਓ, ਅਸੀਂ ਗਾਈਏ ਨਾਲ ਨਾਲ ਜੀ
ਭੁੱਲ ਜਾਈਏ ਭੁੱਲ ਜਾਈਏ, ਢੋਲਕੀ ਦੀ ਤਾਲ ਜੀ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ