ਅਵਾਜ਼ ਦਾ ਸਾਜ਼
ਕਿ ਵਾਜੇ ਤਬਲੇ ਦੀ ਲੋੜ ਹੀ ਨਾ ਪਵੇ
ਕੀ ਅਵਾਜ਼ ਦਾ ਵੀ ਸਾਜ਼ ਹੋ ਸਕਦਾ ਹੈ?
ਕਿ ਸੋਧਣਾ ਸਾਨੂੰ ਮਸ਼ੱਕਤ ਨਾ ਲੱਗੇ
ਕੀ ਬੋਲਣਾ ਹੀ ਰਿਆਜ਼ ਹੋ ਸਕਦਾ ਹੈ?
ਕਿ ਹਰ ਗੱਲ ਸਾਡੀ ਗਾ ਕੇ ਹੋਵੇ
ਕੀ ਸੁਰੀਲਾ ਹਰ ਅਲਫਾਜ਼ ਹੋ ਸਕਦਾ ਹੈ?
ਕਿ ਹਾਰ ਕਦੇ ਵੀ ਨਸੀਬ ਨਾ ਹੋਏ
ਕੀ ਜਿੱਤਣਾ ਇਕ ਰਿਵਾਜ਼ ਹੋ ਸਕਦਾ ਹੈ?
ਹਾਂ, ਹੈ ਸੰਭਵ ਆਵਾਜ਼ ਦਾ ਸਾਜ਼
ਜੇ ਕੋਮਲਤਾ ਸਾਡੀ ਅਵਾਜ਼ ਹੋ ਜਾਵੇ।
ਹਾਂ, ਹੈ ਸੰਭਵ ਸੌਖੀ ਸੁਧਾਈ
ਜੇ ਮਿੱਠੇ ਬੋਲਣ ਦਾ ਰਿਆਜ਼ ਹੋ ਜਾਵੇ।
ਹਾਂ, ਹੈ ਸੰਭਵ ਹਰ ਬੋਲ ਚ ਗਾਇਕੀ
ਜੇ ਚੌਣਵਾਂ ਹਰ ਅਲਫਾਜ਼ ਹੋ ਜਾਵੇ।
ਹਾਂ, ਹੈ ਯਕੀਨੀ ਹਰ ਪਲ ਜਿੱਤ
ਜੇ ਖਿੜੇ ਹੀ ਰਹਿਣਾ ਰਿਵਾਜ਼ ਹੋ ਜਾਵੇ।

Comments
Post a Comment