ਹਰਿਮੰਦਰ
ਤੁਰਦੇ ਹਰਿਮੰਦਰ
ਬਹਿੰਦੇ ਹਰਿਮੰਦਰ
ਚੁੱਪ ਹਰਿਮੰਦਰ
ਕਹਿੰਦੇ ਹਰਿਮੰਦਰ
ਅੰਦਰ ਹਰਿਮੰਦਰ
ਬਾਹਰ ਹਰਿਮੰਦਰ
ਰਾਹ ਹਰਿਮੰਦਰ
ਠਾਹਰ ਹਰਿਮੰਦਰ
ਖੁਆਰੀ ਹਰਿਮੰਦਰ
ਖੇੜੇ ਹਰਿਮੰਦਰ
ਛੱਤ ਹਰਿਮੰਦਰ
ਵਿਹੜੇ ਹਰਿਮੰਦਰ
ਵਸੋਂ ਹਰਿਮੰਦਰ
ਉਜਾੜ ਹਰਿਮੰਦਰ
ਕੰਧਾਂ ਹਰਿਮੰਦਰ
ਕਿਵਾੜ ਹਰਿਮੰਦਰ
ਰਾਹੇ ਹਰਿਮੰਦਰ
ਕੁਰਾਹੇ ਹਰਿਮੰਦਰ
ਦਿਲ ਦੇ ਡੂੰਘੇ
ਓਮਾਹੇ ਹਰਿਮੰਦਰ
ਕੁੜੱਤਣ ਹਰਿਮੰਦਰ
ਮਿਠਾਸ ਹਰਿਮੰਦਰ
ਉਦਾਸ ਹਰਿਮੰਦਰ
ਉਲਾਸ ਹਰਿਮੰਦਰ
ਚਿੰਤਨ ਹਰਿਮੰਦਰ
ਬੇਫਿਕਰੇ ਹਰਿਮੰਦਰ
ਤਲ ਹਰਿਮੰਦਰ
ਤੇ ਸਿਖਰੇ ਹਰਿਮੰਦਰ
ਕੀਰਤਨ ਹਰਿਮੰਦਰ
ਨਾਦ ਹਰਿਮੰਦਰ
ਵਿਗਾਸ ਹਰਿਮੰਦਰ
ਵਿਸਮਾਦ ਹਰਿਮੰਦਰ
ਗੀਤ ਹਰਿਮੰਦਰ
ਸੰਗੀਤ ਹਰਿਮੰਦਰ
ਨਵੀਨ ਹਰਿਮੰਦਰ
ਤੇ ਰੀਤ ਹਰਿਮੰਦਰ
ਆਲੇ ਹਰਿਮੰਦਰ
ਦੁਆਲੇ ਹਰਿਮੰਦਰ
ਔਖੇ ਹਰਿਮੰਦਰ
ਸੁਖਾਲੇ ਹਰਿਮੰਦਰ
ਧੁਨ ਹਰਿਮੰਦਰ
ਤੇ ਸਾਜ਼ ਹਰਿਮੰਦਰ
ਹਰ ਗੀਤ ਹਰਿਮੰਦਰ
ਤੇ ਅਵਾਜ਼ ਹਰਿਮੰਦਰ
ਰਾਗ ਹਰਿਮੰਦਰ
ਵੈਰਾਗ ਹਰਿਮੰਦਰ
ਹਨੇਰਾ ਹਰਿਮੰਦਰ
ਚਿਰਾਗ ਹਰਿਮੰਦਰ
ਦੇਸ ਹਰਿਮੰਦਰ
ਵਿਦੇਸ ਹਰਿਮੰਦਰ
ਕਿਰਪਾਨ ਤੋਂ ਲੈ ਕੇ
ਕੇਸ ਹਰਿਮੰਦਰ
ਦਿਲ ਹਰਿਮੰਦਰ
ਪਿਆਰ ਹਰਿਮੰਦਰ
ਹਰ ਸਿਖ ਦਾ
ਘਰ ਬਾਰ ਹਰਿਮੰਦਰ
ਟਿਕਾਅ ਹਰਿਮੰਦਰ
ਜੰਗ ਹਰਿਮੰਦਰ
ਦੋਵੇਂ ਹੀ ਰੂਪ
ਦੋਵੇਂ ਰੰਗ ਹਰਿਮੰਦਰ
ਭਉ ਹਰਿਮੰਦਰ
ਤੇ ਭੈ ਹਰਿਮੰਦਰ
ਤੂੰ ਹਰਿਮੰਦਰ
ਤੇ ਮੈਂ ਹਰਿਮੰਦਰ

Comments
Post a Comment