ਪਿੱਛੇ ਮੁੜਦੀਆ ਪੈੜਾਂ

ਇਸ ਰਾਹ ਦੇ ਉੱਤੇ ਪੈੜਾਂ ਹਨ
ਕੁਝ ਕਦਮਾਂ ਦੀਆਂ
ਕਦਮਾਂ ਦੀਆਂ, ਪਿੱਛੇ ਮੁੜਦੀਆਂ
ਤੋਰਾਂ ਦੀਆਂ
ਤੋਰਾਂ ਦੀਆਂ, ਨਰਮ ਨਰਮ
ਜੋ ਮਿਟ ਰਹੀਆਂ
ਜੋ ਮਿਟ ਰਹੀਆਂ, ਤੇ ਆਖ ਰਹੀਆਂ
ਕਿ ਮੁੜ ਜਾਉ
ਕਿ ਮੁੜ ਜਾਉ, ਕਿ ਅੱਗੇ ਰਾਹ
ਕੋਈ ਲੱਭਣਾ ਨਹੀਂ
ਕੋਈ ਲੱਭਣਾ ਨਹੀਂ, ਕਾਫਲੇ ਕੋਈ ਨਹੀਂ
ਇਸ ਪਾਸੇ
ਇਸ ਪਾਸੇ, ਅਸੀਂ ਸੁੰਨੇ ਰਾਹ
ਛੱਡ ਆਏ ਹਾਂ
ਛੱਡ ਆਏ ਹਾਂ, ਅੱਡੀਆਂ ਦੀਆਂ
ਪੈੜਾਂ ਨੂੰ
ਪੈੜਾਂ ਨੂੰ, ਜੋ ਰੋਕਦੀਆਂ
ਸੰਕੋਚਦੀਆਂ
ਸੰਕੋਚਦੀਆਂ, ਕਿ ਨਾ ਜਾਉ
ਜੇ ਮਿਟਣਾ ਨਹੀਂ
ਜੇ ਮਿਟਣਾ ਨਹੀਂ, ਤਾਂ ਮੋੜ ਲਵੋ ਜੀ
ਕਦਮਾਂ ਨੂੰ
ਅਸੀਂ ਕਦਮਾਂ ਨੂੰ, ਪਰ ਤੋਰੀ ਰੱਖਿਆ
ਅੱਗੇ ਵੱਲ
ਅੱਗ ਵੱਲ, ਵਜੂਦ ਸਾਡੇ
ਭਾਵੇਂ ਮਿਟ ਜਾਣੇ
ਮਿਟ ਜਾਣੇ, ਪਰ ਪੈੜਾਂ ਹਰ ਪਲ
ਰਹਿਣਗੀਆਂ
ਰਹਿਣਗੀਆਂ, ਤੇ ਕਹਿਣਗੀਆਂ
ਕੋਈ ਆਇਆ ਸੀ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ