ਗੁੰਮਣ ਦੀ ਥਾਂ
ਇਹ ਘੁੰਮਣ ਦੀ ਨਹੀਂ, ਇਹ ਗੁੰਮਣ ਦੀ ਥਾਂ ਹੈ
ਕਿਸੇ ਫੁੱਲ, ਕਿਸੇ ਰੁੱਖ ਨੂੰ, ਚੁੰਮਣ ਦੀ ਥਾਂ ਹੈ
ਠਹਿਰਣ ਦੀ ਜਗ੍ਹਾ ਹੈ, ਰੁਕਣ ਦੀ ਥਾਂ ਹੈ
ਮਨ ਦੀ ਨਿਵਾਣ ਵੱਲ, ਝੁਕਣ ਦੀ ਥਾਂ ਹੈ
ਕਿਸੇ ਰੁੱਖ ਦੇ ਤਣੇ, ਢੋਅ ਲਾਉਣ ਦੀ ਥਾਂ ਹੈ
ਕੁਝ ਲਿਖਣ ਦੀ ਜਗ੍ਹਾ, ਕੁਝ ਗਾਉਣ ਦੀ ਥਾਂ ਹੈ
ਤੇ ਗਾਉਂਦਿਆਂ ਗਾਉਂਦਿਆਂ, ਚੁੱਪ ਹੋਣ ਦੀ ਥਾਂ ਹੈ
ਦਿਲਾਂ ਦੀ ਮੰਜੀ, ਡਾਹੁਣ ਦੀ ਥਾਂ ਹੈ
ਕਿਸੇ ਟਾਹਣੀ ਦੇ ਮੱਥੇ ਨੂੰ ਚੁੰਮਣ ਦੀ ਥਾਂ ਹੈ
ਇਹ ਘੁੰਮਣ ਦੀ ਨਹੀਂ, ਇਹ ਗੁੰਮਣ ਦੀ ਥਾਂ ਹੈ

Comments
Post a Comment