ਅੱਗੇ ਦੱਸਿਓ ਨਾ

ਰੋਲਾ ਤੁਸੀਂ ਪਾਇਓ ਨਾ
ਤੇ ਨਾਲੇ ਹੱਸਿਓ ਨਾ
ਤੁਹਾਨੂੰ ਦੱਸਣ ਲੱਗਿਆਂ
ਪਰ ਅੱਗੇ ਦੱਸਿਓ ਨਾ।

ਗੱਲ ਪਿੱਛੋਂ ਤੁਰੀ ਏ
ਤੇ ਮੇਰੇ ਤੱਕ ਆਈ ਏ
ਮੈਂ ਵਿਸ਼ਵਾਸ ਦੀ ਖਾਤਰ
ਤੁਹਾਡੇ ਤੱਕ ਪਹੁੰਚਾਈ ਏ

ਸਭ ਨੂੰ ਸੁਨਾਉਣ ਦਾ
ਮੇਰਾ ਮਨ ਬੜਾ ਜ਼ਿਆਦਾ ਏ
ਪਰ ਅੱਗੇ ਨਾ ਦੱਸਣ ਦਾ
ਕੀਤਾ ਹੋਇਆ ਵਾਅਦਾ ਏ

ਮਿੱਤਰ ਦੇ ਦੋਸਤ ਦੀ
ਗੁੱਝੀ ਜਿਹੀ ਗੱਲ ਹੈ
ਪਰਸੋਂ ਦੀ ਘਟਨਾ ਹੈ
ਸੁਣੀ ਮੈਂ ਕੱਲ ਹੈ

ਮੇਰੀ ਵੀ ਆਦਤ ਹੈ
ਗੱਲ ਆਪਣੇ ਤੱਕ ਰੱਖਣ ਦੀ
ਨਹੀਂ ਲਾਲਸਾ ਕੋਈ ਚੁਗਲੀ ਦੇ
ਸੁਆਦ ਨੂੰ ਚੱਖਣ ਦੀ

ਤੁਹਾਨੂੰ ਪਰ ਮੰਨਿਆ
ਮੈਂ ਆਪਣਾ ਭਰਾ ਏ
ਮੈਨੂੰ ਵੀ ਦੱਸਣ ਦਾ
ਵੈਸੇ ਕਿਹੜਾ ਚਾਅ ਏ

ਲੁਕਾ ਕੇ ਹੀ ਰੱਖਿਓ
ਮੈਂ ਵੀ ਕਿਸੇ ਨੂੰ ਕਹੀ ਨਹੀਂ
ਫਿਰ ਨਾ ਕਹਿਓ
ਗੱਲ ਢਿੱਡ ਵਿਚ ਰਹੀ ਨਹੀਂ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ