ਉੱਚੇ ਪਰ ਸ਼ਾਂਤ
ਜੋ ਉੱਚੇ ਹੁੰਦੇ ਗਏ, ਉਹ ਸ਼ਾਂਤ ਹੁੰਦੇ ਗਏ
ਨੀਵੇਂ ਤਰਦੇ ਬੱਦਲ, ਤਾਂ ਗੱਜੇ ਬੜਾ ਚਿਰ
ਕੁਝ ਦਾਅਵਿਆਂ ਚ ਜਿੱਤੇ, ਕੁਝ ਤਗਮੇ ਲੈ ਆਏ
ਦੌੜਾਂ ਉਹ ਜਿੱਤੇ, ਜੋ ਭੱਜੇ ਬੜਾ ਚਿਰ
ਉਹ ਮਿੱਟੀ ਹੋ ਗਏ, ਜੋ ਮਿੱਟੀਆਂ ਚ ਜੂਝਦੇ ਰਹੇ
ਦਰਗਾਹੋਂ ਆਏ, ਪਛਾਣ ਦਾ ਭੇਦ ਮਿਟਾ ਗਏ
ਨਿਮਰਤਾ ਬਰਸਾਉਣ ਵਾਲੇ, ਉੱਚਿਓਂ ਉੱਚੇ ਬੱਦਲ
ਉਚਾਈ ਤੇ ਨਿਵਾਣ ਦਾ ਭੇਦ ਮਿਟਾ ਗਏ
ਜੋ ਜ਼ਮੀਨਾਂ ਚੋਂ ਉੱਠੇ, ਉਹ ਅਕਾਸ਼ਾਂ ਨੂੰ ਛੋਹਣ
ਡੂੰਘੀਆਂ ਜੜ੍ਹਾਂ ਵਾਲੇ ਹੀ ਉੱਚੇ ਚੜ੍ਹਦੇ ਗਏ
ਜੋ ਉੱਚੇ ਬੱਦਲ ਛਾਵਾਂ ਦੇ ਕੇ ਤੁਰੇ ਸੀ ਲੁਕਾਈ ਨੂੰ
ਲੋਕ ਫਿਰ ਉਨ੍ਹਾਂ ਦੇ ਸੋਹਿਲੇ ਪੜ੍ਹਦੇ ਰਹੇ
Comments
Post a Comment