ਰੰਗੀਨ ਦੇਸ ਦੇ ਬੱਦਲ

ਮੈਂ ਉੱਡ ਕੇ ਵੇਖ ਕੇ ਆਇਆ ਹਾਂ
ਰੰਗੀਨ ਦੇਸ ਦੇ ਬੱਦਲ
ਕੁਝ ਤੁਹਾਡੇ ਲਈ ਵੀ ਲਿਆਇਆ ਹਾਂ
ਸ਼ੌਕੀਨ ਦੇਸ ਦੇ ਬੱਦਲ

ਇਹ ਗੱਲਾਂ ਨਹੀਂ ਨੇ ਸੁਪਨਿਆਂ ਦੀਆਂ
ਜੋ ਸੁਣਨ ਨੂੰ ਲਗਦੀਆਂ ਉੱਚੀਆਂ ਨੇ
ਤੁਸੀਂ ਵੀ ਛੂਹ ਕੇ ਵੇਖੋ ਕਦੇ
ਯਕੀਨ ਦੇਸ ਦੇ ਬੱਦਲ

ਧੁੰਦ ਜਿਹੇ ਹੀ ਲਗਦੇ ਨੇ
ਇਹ ਨੀਵੇਂ ਨੀਵੇਂ ਤਰਦੇ ਨੇ
ਇਹ ਮਿੱਟੀਆਂ ਚੋਂ ਹੀ ਉਪਜੇ ਨੇ
ਮਸਕੀਨ ਦੇਸ ਦੇ ਬੱਦਲ

ਲਾਈਏ ਆਓ ਉਡਾਰੀਆਂ
ਵਿਚੇ ਰਚ ਮਿਚ ਜਾਈਏ
ਸਾਨੂੰ ਪਏ ਪੁਕਾਰਦੇ
ਨੇ ਲੀਨ ਦੇਸ ਦੇ ਬੱਦਲ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ