ਉਡੀਕਣਾ ਸ਼ਾਇਦ ਰੱਬ ਹੈ

ਉਡੀਕਣਾ ਸ਼ਾਇਦ ਰੱਬ ਹੈ
ਬੈਠਣਾ, ਬੈਠ ਕੇ ਵੇਖਦੇ ਰਹਿਣਾ
ਜੋ ਬਲਦੀ ਉਡੀਕ ਕੇ ਅੱਗ ਹੈ
ਉਹਨੂੰ ਹਵਾ ਦੇਣੀ, ਸੇਕਦੇ ਰਹਿਣਾ

ਇੰਤਜ਼ਾਰ ਦੇ ਵਿਚ ਇਤਬਾਰ ਹੈ
ਰਾਹ ਨੂੰ ਤੱਕਣਾ, ਗਿੜ ਮੁੜ ਕੇ
ਰਾਹੀਆਂ ਨੂੰ ਰੋਕ ਫਿਰ ਪੁੱਛਣੇ ਹਾਲ
"ਦਿਉ ਸੁਨੇਹੇ, ਅਨੰਦ ਪੁਰ ਕੇ"

ਫਰਕ ਤਾਂ ਹੈ ਜੀ ਬਾਰੀਕ ਜਿਹਾ
ਬਿਰਹੇ ਵਿਚ ਤੇ ਆਸਾਂ ਵਿਚ
ਬਿਰਹੇ ਵਿਚ ਹੈ ਸੋਗ ਤੇ ਭਾਣਾ
ਆਸ ਹੈ ਛੁਪੀ ਅਰਦਾਸਾਂ ਵਿਚ

ਇਨ੍ਹਾਂ ਦੂਰ-ਦੇਖਣੀਆਂ ਅੱਖਾਂ ਨੂੰ
ਮੁੜ ਕੇ ਆਉਣ ਦੀ ਭਾਲ ਹੈ
ਉਡੀਕਣ ਕਿਸ ਨੂੰ ਤੱਕਦੇ ਚਿਹਰੇ
ਬੁੱਝੋ ਕੋਈ, ਸੁਆਲ ਹੈ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ