ਰਮਜ਼ਾਂ ਵਿਚ

ਮੈਂ ਲੱਭਦਾ ਰਿਹਾ ਸੀ ਸਮਝਾਂ ਵਿਚ
ਉਹ ਗੁੰਮ ਹੋ ਗਏ ਰਮਜ਼ਾਂ ਵਿਚ

ਉਹ ਉੱਚੇ ਉੱਚੇ ਉੜਦੇ ਗਏ
ਕਿਤੇ ਰੋਸ਼ਨੀਆਂ ਵਿਚ ਜੁੜਦੇ ਗਏ

ਉਹ ਬਣ ਹੀ ਗਏ ਫਿਰ ਰੋਸ਼ਨੀਆਂ
ਜੋ ਆ ਕੇ ਸਾਨੂੰ ਪਰੋਸਨੀਆਂ

ਜਦ ਰਮਜ਼ੀਆਂ ਦੇ ਟੋਲੇ ਵਿਚ
ਅਸੀਂ ਕਦੇ ਰਲ ਜਾਵਾਂਗੇ -

ਕਿਤੇ ਅਸੀਂ ਇਨ੍ਹਾਂ ਰੋਸ਼ਨੀਆਂ ਨੂੰ
ਛੂਹ ਕੇ ਤਾਂ ਨਹੀਂ ਜਲ ਜਾਵਾਂਗੇ?

ਚਿਹਰਿਆਂ ਦੀਆਂ ਖਾਮੋਸ਼-ਣੀਆਂ
ਇਹ ਮਾਣ ਰਹੇ ਜੋ ਰੋਸ਼ਨੀਆਂ

ਜੋ ਗੁੰਮ ਚੁਕੇ ਨੇ ਰਮਜ਼ਾਂ ਵਿਚ
ਮੈਂ ਲੱਭ ਨਾ ਪਾਇਆ ਸਮਝਾਂ ਵਿਚ!

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ