ਰਾਤ ਮੀਂਹ ਆਇਆ
ਰਾਤ ਮੀਂਹ ਆਇਆ ਸੀ ਮੋਹਲੇਧਾਰ
ਰੁੱਖ ਨੇ ਇਕ ਵੀ ਬੂੰਦ ਨੂੰ ਨਾਂਹ ਨਹੀਂ ਕੀਤੀ
ਕੋਈ ਜਦ ਉਸ ਨੂੰ ਕੱਟਣ ਵੀ ਲੱਗਾ
ਇੰਞ ਨਹੀਂ ਕਿ ਉਸਨੇ ਛਾਂ ਨਹੀਂ ਕੀਤੀ!
ਮੈਂ ਰੋਇਆ ਬੜਾ ਚਿਰ ਵੇਖ ਕੇ ਰੁੱਖ ਨੂੰ
ਉਹ ਖੜ੍ਹਿਆ ਹੀ ਲੰਘ ਗਿਆ ਕਿੰਨੀ ਹੀ ਅੱਗੇ
ਇਹ ਮਲਾਰ ਦੇ ਛਿੱਟੇ, ਜੋ ਬੱਦਲਾਂ ਚੋਂ ਉੱਤਰੇ
ਮੈਨੂੰ ਇਹ ਮੇਰੇ ਹੰਝੂ ਹੀ ਲੱਗੇ
ਰੁੱਖ ਦਾ ਪੱਤਰ, ਲਹਿ ਲਹਿ ਕਰਦਾ
ਹਵਾ ਦੇ ਹੁਕਮ ਚ ਤਰਦਾ ਤੇ ਵਹਿੰਦਾ
ਖੜ੍ਹ ਜਾਉ, ਦੌੜਦਿਓ! ਤੁਰ ਪਵੋ, ਖੜ੍ਹਿਓ!
ਵਾਸਤੇ ਪਾਉਂਦਾ ਉਹ ਮਨਾਂ ਨੂੰ ਕਹਿੰਦਾ
ਰੁੱਖ ਤੋਂ ਸਿੱਖਦਾ ਮੈਂ ਰੁਖ ਇਖਤਿਆਰੀ
ਮੈਂ ਬਿਰਖਾਂ ਦਾ ਜਾਇਆ, ਤੇ ਮੀਹਾਂ ਦਾ ਪਲਿਆ
ਮੈਂ ਬਣ ਕੇ ਜੀਆਂ ਕਿਸੇ ਫੁੱਲ ਦੀ ਸੁਗੰਧੀ
ਬੂੰਦਾਂ ਚ ਭਿੱਜਿਆ ਹਵਾਵਾਂ ਚ ਰਲਿਆ
~ ਸਫਲਿਓ ਬਿਰਖੁ ਹਰੀਆਵਲਾ
Comments
Post a Comment