"ਤੇਰੀ ਆਤਮਾ ਚ ਸਿਦਕ ਆਵੇ"

ਮੈਨੂੰ ਆਖਣ ਲੱਗੇ ਜਾਂਦੇ ਹੋਏ
"ਤੇਰੀ ਆਤਮਾ ਚ ਸਿਦਕ ਆਵੇ"

ਮੈਂ ਸਿਦਕ ਨੂੰ ਸਮਝਿਆ, ਸ਼ਾਇਦ ਕੋਈ ਰੋਸ਼ਨੀ ਹੈ
ਹਨੇਰੇ ਹੋਏ ਰਾਹਾਂ ਵਿਚੋਂ, ਧੁੰਦ ਨੂੰ ਹਟਾਉਂਦੀ ਹੋਈ

ਜਾਂ ਸ਼ਾਇਦ ਕੋਈ ਖਿਆਲ ਹੈ, ਕਦਮਾਂ ਦੀ ਚਾਲ ਹੈ
ਇਕ ਸੂਖਮ ਜਿਹਾ ਮਾਰਗ, ਆਪੇ ਦੀ ਭਾਲ ਹੈ

ਕਿ ਸਿਦਕ ਹੈ ਵਾਰੇ ਜਾਣਾ? ਸਰੀਰ ਦਾ ਖਲਾਰੇ ਜਾਣਾ?
ਕਿ ਸਿਦਕ ਹੈ "ਮੈਂ ਕੌਣ", ਇਸ ਗੱਲ ਦਾ ਵਿਚਾਰੇ ਜਾਣਾ

ਸਿਦਕ - ਸਬਰ, ਦ੍ਰਿੜਤਾ, ਕਿਰਦਾਰ?
ਕਿ ਸਿਦਕ - ਸੰਘਰਸ਼, ਦੌੜ, ਕਰਜ਼?
ਸਿਦਕ - ਪ੍ਰੇਮ ਕਿ ਫਰਜ਼?

ਮੈਂ ਪੁੱਛਿਆ ਕਿ - "ਸਿਦਕ ਆਵੇ, ਕਿਵੇਂ ਆਵੇ?
ਸਿਦਕ ਕੋਈ ਹੱਥ ਤੇ ਰੱਖਣ ਵਾਲੀ ਚੀਜ਼ ਹੈ?"
ਆਖਣ ਲੱਗੇ ਹੱਸ ਕੇ ਸਿਦਕ ਵਾਲੇ ਲੋਕ -
"ਹੱਥ ਤੇ ਰੱਖਣ ਵਾਲੀ ਹੀ ਤਾਂ ਹੈ!
ਤਲੀ ਤੇ ਟਿਕਾਉਣ ਵਾਲੀ!"

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ