ਤੁਸੀਂ ਸਭ ਨਾਨਕ ਦੇ ਬੂਟੇ ਹੋ
ਤੁਸੀਂ ਸਭ ਨਾਨਕ ਦੇ ਬੂਟੇ ਹੋ
ਕੋਈ ਰੁੱਖ ਤੇ ਕੋਈ ਗੁਲਾਬ
ਸਭ ਮਿੱਟੀ, ਮੌਸਮ, ਮਨੁੱਖ ਹੀ
ਰਲ ਮਿਲ ਕੇ ਬਣਨ ਪੰਜਾਬ
ਸਭ ਬੂਟੇ ਨਿੱਕੜੇ-ਲੰਮੜੇ
ਮਾਲੀ ਲਈ ਲਾਜਵਾਬ
ਸੁਗੰਧ ਤੇ ਕੋਈ ਸ਼ਿੰਗਾਰ ਹੈ
ਆਪਣੇ ਆਪਣੇ ਹਿਸਾਬ
ਜਿਸ ਪਿਰਤ ਹੈ ਪਾਈ ਗਾਉਣ ਦੀ
ਹੱਥ ਫੜਾਈ ਰਬਾਬ
ਜੋ ਆ ਕੇ ਪੰਥ ਚਲਾਂਵਦੇ
ਹੱਥ ਆਸਾ ਕੱਛ ਕਿਤਾਬ
ਤੁਸੀਂ ਇਕ ਸਮੁੰਦਰੇ ਰਲਣਾ
ਭਾਵੇਂ ਵੱਖਰੇ-ਵੱਖਰੇ ਆਬ
ਪਾਣੀ ਇੱਕੋ ਦੇ ਹੀ ਦੋ ਗੁਣ ਨੇ
ਠਰੰਮਾ ਅਤੇ ਸੈਲਾਬ
ਥਾਂ ਤੁਹਾਡੀ ਨਾਨਕ ਲਿਖ ਗਏ
ਤੁਸੀਂ ਰੁੱਸ ਨਾ ਜਾਣਾ ਜਨਾਬ
ਇਕ ਕੱਲ ਦੇਖਿਆ, ਇਕ ਅੱਜ ਹੈ
ਹਨ ਇੱਕੋ ਦੇ ਹੀ ਦੋ ਖੁਆਬ
ਸਭ ਆਬਾਂ ਬਿਨਾਂ ਜਿਉਂ ਦੇਸ ਨਹੀਂ
ਲੱਭੋ ਜਿਹਲਮ ਰਾਵੀ ਚਨਾਬ
ਤੁਸੀਂ ਸਭ ਨਾਨਕ ਦੇ ਬੂਟੇ ਹੋ
ਕੋਈ ਰੁੱਖ ਤੇ ਕੋਈ ਗੁਲਾਬ
Comments
Post a Comment