ਮੇਰੀ ਇਕ ਚੀਜ਼ ਹੈ
ਇਹ ਖਿਆਲ ਮੇਰੇ ਨਹੀਂ, ਸੁਆਲ ਮੇਰੇ ਨਹੀਂ
ਦਿਲ ਨੂੰ ਕੰਬਣ ਲਾ ਰਹੇ, ਭੁਚਾਲ ਮੇਰੇ ਨਹੀਂ
ਮੈਂ ਤਾਂ ਕੇਵਲ ਗੁੰਮਿਆ ਸਾਂ ਬੀਜਾਂ ਦੇ ਜੰਗਲ ਵਿਚ
ਇਹ ਰੁੱਖ ਉੱਗ ਆਏ ਨੇ ਜੋ, ਕਮਾਲ ਮੇਰੇ ਨਹੀਂ
ਇਹ ਗੀਤ ਮੇਰੇ ਨਹੀਂ, ਸੰਗੀਤ ਮੇਰੇ ਨਹੀਂ
ਫੁੱਲ ਜੋ ਕਰ ਰਹੇ ਨੇ ਪ੍ਰੀਤ, ਮੇਰੇ ਨਹੀਂ
ਮੈਂ ਸੌਂ ਗਿਆਂ ਸਾਂ ਖੁੱਲੇ ਵਿਚ, ਇੰਝ ਔਸ ਨਾਲ ਭਰਿਆ
ਹਵਾਵਾਂ ਵਸ ਕਿੱਥੇ, ਲੂ-ਸੀਤ ਮੇਰੇ ਨਹੀਂ
ਇਹ ਬੋਲ ਮੇਰੇ ਨਹੀਂ, ਨਾਪਤੋਲ ਮੇਰੇ ਨਹੀਂ
ਸ਼ਬਦ ਜੋ ਕਰਦੇ ਪੜਚੋਲ, ਮੇਰੇ ਨਹੀਂ
ਮੈਂ ਤਾਂ ਆਪੇ ਦੀ ਧਰਤੀ ਨੂੰ ਸਿੰਜਿਆ ਸੀ ਬਸ
ਖੇਤ ਜੋ ਖਿੜ ਪਏ ਅਨਮੋਲ, ਮੇਰੇ ਨਹੀਂ
ਇਹ ਢੰਗ ਮੇਰੇ ਨਹੀਂ, ਸੰਗ ਮੇਰੇ ਨਹੀਂ
ਗਾਉਂਦੇ ਪੰਛੀ, ਕੀਟ ਤੇ ਪਤੰਗ ਮੇਰੇ ਨਹੀਂ
ਜੇ ਮੇਰੀ ਇਕ ਚੀਜ਼ ਹੈ - ਤਾਂ ਬਸ ਮੇਰੀ ਮੌਜ ਹੈ
ਇਹ ਰਮਜ਼ ਮੇਰੀ ਨਹੀਂ ਅਤੇ ਰੰਗ ਮੇਰੇ ਨਹੀਂ
Comments
Post a Comment