ਤੁਰ ਗਏ ਦੂਰ ਦੇਸ

ਮੈਨੂੰ ਖਿਆਲ ਆਇਆ ਕਿ ਸਮਾਂ ਜ਼ਿਆਦਾ ਹੈ

ਫਿਰ ਸਮਝ ਆਈ ਕਿ ਸਮਾਂ ਥੋੜਾ ਹੈ, ਖਿਆਲ ਜ਼ਿਆਦਾ ਨੇ

ਜਦ ਖਿਆਲ ਤੇ ਸਮਾਂ ਦੋਹੇਂ ਮੁੱਕਣ ਵਾਲੇ ਹੋਏ ਤਾਂ ਲੱਗਾ
ਕਿ ਖਿਆਲ ਵੀ ਥੋੜ੍ਹੇ ਨੇ, ਸੰਸਾਰ ਵੱਡਾ ਹੈ

ਜਦ ਸੰਸਾਰ ਵੀ ਸੁੰਗੜਨ ਦੇ ਨੇੜੇ ਆਇਆ ਤਾਂ ਲੱਗਾ
ਕਿ ਸੰਸਾਰ ਵੀ ਥੋੜ੍ਹਾ ਹੈ, ਸ਼ਾਇਦ ਪਸਾਰ ਵੱਡਾ ਹੈ

ਜਦ ਖਿਆਲ ਸਾਨੂੰ ਪਸਾਰ ਦੀ ਸੈਰ ਕਰਵਾ ਆਇਆ, ਤਾਂ ਲੱਗਾ
ਪਸਾਰ ਤਾਂ ਛੋਟਾ ਹੈ, ਮੇਰੀ ਸੁਰਤ ਵੱਡੀ ਹੈ

ਜਦ ਤੱਕ ਮੈਨੂੰ ਇਸ ਗੱਲ ਦੀ ਸੁਰਤ ਆਈ,
ਸਮਾਂ, ਖਿਆਲ, ਸੰਸਾਰ, ਪਸਾਰ
ਸਭ ਤੁਰ ਗਏ ਦੂਰ ਦੇਸ ਹੱਸਦੇ ਹੱਸਦੇ।

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ