ਬੀਜ ਖਿਆਲਾਂ ਦੇ

ਚਿਤਵਣ ਵਿਚੋਂ ਨਿਕਲਣਗੇ
ਬੀਜ ਖਿਆਲਾਂ ਦੇ
ਬਣ ਜਾਵਾਂਗੇ ਅਸੀਂ ਜਦੋਂ
ਅਜ਼ੀਜ਼ ਖਿਆਲਾਂ ਦੇ

ਕਦੇ ਬੈਠਾਂਗੇ, ਗੱਲ ਛੇੜਾਂਗੇ
ਅਸੀਂ ਮਨ ਦੇ ਰੋਗਾਂ ਦੀ
ਅਸੀਂ ਵੀ ਰਹੇ ਹਾਂ ਚਿਰਾਂ ਤੋਂ
ਮਰੀਜ਼ ਖਿਆਲਾਂ ਦੇ

ਜਦ ਸੱਦਾ ਮਿਲੂ ਵਿਚਾਰਾਂ ਨੂੰ
ਕਿ ਵਿਚੋਲੇ ਬਣ ਜਾਵਣ
ਹੋ ਜਾਵਣਗੇ ਸਾਕ ਉਦੋਂ
ਰੀਝ, ਖਿਆਲਾਂ ਦੇ

ਅੱਜ ਚੱਲੇ ਹਾਂ ਹਿਰਦੇ ਅਸੀਂ
ਪਸੀਜ ਖਿਆਲਾਂ ਦੇ
ਬੋ ਚੱਲੇ ਇਸ ਥਾਓਂ ਮੁੱਠ ਕੁ
ਬੀਜ ਖਿਆਲਾਂ ਦੇ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ