ਬਾਗ ਚੋਂ ਲੈ ਕੇ ਫੁੱਲ ਕਿੱਦਾਂ ਪਰੋ ਲਈਏ

ਅਸੀਂ ਬਾਗ ਚੋਂ ਲੈ ਕੇ ਫੁੱਲ ਕਿੱਦਾਂ ਪਰੋ ਲਈਏ
ਰੱਬ ਦੀ ਚੀਜ਼ ਰੱਬ ਤੋਂ ਹੀ ਕਿੱਦਾਂ ਖੋਹ ਲਈਏ

ਅਸੀਂ ਕਿਵੇਂ ਬਣਾਈਏ ਮਹਿਲ ਇਨ੍ਹਾਂ ਤਿਣਕਿਆਂ ਤੋਂ
ਨਹੀਂ ਸਮੁੰਦਰ ਲੰਘਿਆ ਜਾਣਾ ਨਿੱਕੇ ਕਿਣਕਿਆਂ ਤੋਂ

ਕਿਵੇਂ ਫਰੋਲੀਏ ਭੇਤ ਦੇ ਧਾਗੇ ਗੁੰਝਲਾਂ ਵਿਚ?
ਕੈਦ ਨਹੀਂ ਹੁੰਦੇ ਬੱਦਲ ਨਿੱਕੀਆਂ ਉਂਗਲਾਂ ਵਿਚ?

ਮੋੜ ਲਿਆਊਗਾ ਕੌਣ ਘਰ ਤੋਂ ਭੁੱਲੀਆਂ ਨੂੰ?
ਰੱਬ ਦੇ ਘਰ ਕਿੰਞ ਆਖ ਲਈਏ ਇਨ੍ਹਾਂ ਕੁੱਲੀਆਂ ਨੂੰ?

ਅਸੀਂ ਕਿੰਝ ਇਹ ਰਾਜ਼ ਅੱਖਰਾਂ ਵਿਚ ਲੁਕੋ ਲਈਏ?
ਰੱਬ ਦੀ ਚੀਜ਼ ਰੱਬ ਤੋਂ ਹੀ ਕਿੱਦਾਂ ਖੋਹ ਲਈਏ?

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ