ਗਿਰ ਗਏ ਨੇ ਰੁੱਖ
ਅੱਜ ਲੰਘੀ ਹੈ ਗੋਲੀ ਪੱਗਾਂ ਦੇ ਕੋਲੋਂ
ਗਿਰ ਗਏ ਨੇ ਰੁੱਖ ਤਾਂ "ਵਾਹਿਗੁਰੂ" ਕਹਿ ਕੇ
ਬਾਬੇ ਤੇ ਬੇਬੇ ਤਾਂ ਚੁੱਪ ਹੀ ਕਰ ਗਏ
ਹੰਝੂ ਨੂੰ ਘੁੱਟ ਕੇ, ਸ਼ਹਾਦਤ ਨੂੰ ਸਹਿ ਕੇ
ਤੁਸੀਂ ਝੂਠ ਹੋ ਕਹਿੰਦੇ, ਸਾਊ ਹੋ ਬਣਦੇ
ਭੋਲੇ ਹੋ ਹੋਣ ਦੇ ਕਰਦੇ ਦਿਖਾਵੇ
ਤੁਸੀਂ ਅੱਖਰ ਵੀ ਖੋਹੇ, ਜਵਾਨੀ ਵੀ ਖੋਹੀ
ਕਿਉਂ ਹਮੈਤੀ ਹੋਣ ਦੇ ਕਰਦੇ ਹੋ ਦਾਅਵੇ
ਤੁਸੀਂ ਲਹੂ ਵੰਗਾਰੇ ਨੇ ਪੱਗਾਂ ਖਿਲਾਰ ਕੇ
ਕੇਸਾਂ ਚੋਂ ਸਾਡੇ ਸਿਦਕ ਫਰੋਲੇ
ਸਾਡੇ ਤਾਂ ਵਿਰਸੇ ਨੇ ਸਿਰੜਾਂ ਵਾਲੇ
ਅਸੀਂ ਗੋਲੀ ਤਂ ਖਾ ਗਏ, "ਹਾਏ" ਨਾ ਬੋਲੇ
ਅਸੀਂ ਵੇਈਂ ਚੋਂ ਨਿਕਲੇ, ਸਰਸਾ ਚ ਸਿਰਜੇ
ਅਟਕ ਅੜਾਏ ਛੱਡ ਕੇ ਜੈਕਾਰੇ
ਅੱਖਾਂ ਦੀ ਲਾਲੀ ਚੋਂ ਸਭ ਵੇਖ ਰਹੇ ਹਾਂ
ਦੱਬਦੇ ਨੀ ਦੱਬੇ ਤੇ ਮਰਦੇ ਨੀ ਮਾਰੇ
Comments
Post a Comment