ਮਿਲੀਏ
ਮਿਲੀਏ, ਕਿ ਨਵੀਆਂ ਗੱਲਾਂ ਛਿੜਣ
ਮਿਲੀਏ, ਕਿ ਮਿਲ ਕੇ ਰੂਹਾਂ ਖਿੜਣ
ਮਿਲੀਏ, ਕਿ ਹੋਵਣ ਬਾਗ ਆਬਾਦ
ਮਿਲੀਏ, ਕਿ ਹੋਵਣ ਦਿਲ ਅਜ਼ਾਦ
ਮਿਲੀਏ, ਵਿਚਾਰ ਉਡਾਰੀ ਲਾਉਣ
ਮਿਲੀਏ, ਕਿ ਹੋਰ ਦੇਸ ਪੁੱਜ ਜਾਉਣ
ਮਿਲੀਏ, ਕਿ ਦਿਲ ਨਾ ਕਦੇ ਥੰਮਣ
ਮਿਲੀਏ, ਕਿ ਨਵੇਂ ਗੀਤ ਜੰਮਣ
ਮਿਲੀਏ, ਕਿ ਦੁਖ ਇਕ ਪਾਸੇ ਹੋਣ
ਮਿਲੀਏ, ਕਿ ਰੰਗ ਤਮਾਸੇ ਹੋਣ
ਮਿਲੀਏ, ਕਿ ਖਿਆਲ ਜਗਦੇ ਹੀ ਰਹਿਣ
ਮਿਲੀਏ, ਤੇ ਮੇਲੇ ਲਗਦੇ ਹੀ ਰਹਿਣ
Comments
Post a Comment