ਜਾਂ ਗੱਲ ਬਣ ਜਾਏਗੀ ਜਾਂ ਗੀਤ ਬਣ ਜਾਏਗਾ

ਜਾਂ ਗੱਲ ਬਣ ਜਾਏਗੀ
ਜਾਂ ਗੀਤ ਬਣ ਜਾਏਗਾ
ਵਿਅਰਥ ਤਾਂ ਨਹੀਂ ਜਾਣੇ
ਮਨ ਚ ਬੋਏ ਖਿਆਲ

ਜਾਂ ਕੁਦਰਤ ਹੋ ਜਾਓਗੇ
ਜਾਂ ਕਲਾ ਬਣ ਜਾਓਗੇ
ਜਾਂ ਮੰਜ਼ਲ ਨੂੰ ਮਿਲੋਗੇ
ਜਾਂ ਬਣੋਗੇ ਮਿਸਾਲ

ਅੱਖਰ ਵਾਹ ਕੇ ਭੁੱਲ ਜਾਉ
ਤੁਹਾਡੇ ਹੱਥ ਨਹੀਂ ਨੇ
ਸ਼ਬਦਾਂ ਦੀ ਬਹਾਰ ਤੇ
ਸ਼ਬਦਾਂ ਦੀ ਸਿਆਲ

ਤੁਸੀਂ ਨਿੱਘ ਤੇ ਕੱਕਰ
ਦੋਹਾਂ ਚ ਆਬਾਦ ਰਹੋ
ਜਾਂ ਹਿਰਦੇ ਠੰਢ ਪਾਓਗੇ
ਜਾਂ ਬਣੋਗੇ ਮਸ਼ਾਲ

ਨਾ ਇਹ ਗੱਲਾਂ ਹੀ ਮੁੱਕਣੀਆਂ
ਨਾ ਗੀਤ ਬੰਦ ਹੋਣਗੇ
ਤੁਸੀਂ ਕੁਦਰਤ ਤੇ ਕਲਾ ਚ
ਜੇ ਰਹੋਗੇ ਨਿਹਾਲ

ਜਾਂ ਹਨੇਰਾ ਹੈ ਮਿਟਣਾ
ਤੇ ਜਾਂ ਹੈ ਅੱਖਾਂ ਮੀਟਣਾ
ਤੁਸੀਂ ਬਣ ਕੇ ਰਾਹੀ ਚਾਨਣ ਦੇ
ਕਰੋ ਕੋਈ ਕਮਾਲ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ