ਫਰੋਲਦਿਆਂ ਮੇਰੇ ਅੰਦਰ ਨੂੰ

ਜੋ ਪੰਨੇ ਮੇਰੇ ਰੁਲ ਗਏ ਸੀ, ਕਿਤੇ ਦੱਬ ਗਏ ਸੀ
ਫਰੋਲਦਿਆਂ ਮੇਰੇ ਅੰਦਰ ਨੂੰ, ਉਹ ਲੱਭ ਗਏ ਸੀ

ਮੈਨੂੰ ਲੱਗਿਆ ਸੀ ਕਿਤੇ ਕਾਗਜ਼ਾਂ ਵਿਚੋਂ ਨਿਕਲਣਗੇ
ਮੇਰੇ ਅੰਦਰ ਕਿਸੇ ਤਹਿਖਾਨੇ ਵਿਚ, ਛਿਪ ਸਭ ਗਏ ਸੀ

ਮੈਂ ਚਿੱਥੇ ਹੋਏ ਸੀ ਪਾਏ, ਚੁੱਕੇ ਮਨ ਅੰਦਰੇਂ
ਖਿਆਲਾਂ ਦੇ ਦੰਦ ਜੋ ਉਨ੍ਹਾਂ ਚੱਬ ਗਏ ਸੀ

ਉਸ ਰਾਤੀਂ ਹੀ ਉਨ੍ਹਾਂ ਦਾ ਸੀ ਵਜੂਦ ਮਿਟਿਆ
ਜਿਸ ਰਾਤੀਂ ਉਹ ਸਮਝ ਖੁਦ ਨੂੰ ਰੱਬ ਗਏ ਸੀ

ਉਸ ਸੁਣ ਤਾਂ ਲਿਆ ਪਰ ਆਖਿਆ ਨਹੀਂ ਇਰਸ਼ਾਦ ਹਾਲੇ
ਮੈਂ ਕਿਵੇਂ ਆਖਾਂ ਮੇਰੇ ਲਿਖੇ ਹਰਫ ਉਹਨੂੰ ਫੱਬ ਗਏ ਸੀ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ